ਮੇਰੀ ਪੈਨਸ਼ਨ ਲੋੜਵੰਦ ਬੱਚੀਆਂ ਦੀ ਪੜ੍ਹਾਈ ਦੇ ਲੇਖੇ ਲਗਾਈ ਜਾਵੇ : ਪ੍ਰਕਾਸ਼ ਸਿੰਘ ਬਾਦਲ

Parkash Singh Badal
PARKASH SINGH BADAL SAYS HE WON’T ACCEPT PENSION
ਨਾ ਕਦੇ ਪੈਨਸ਼ਨ ਲਈ ਹੈ, ਨਾ ਲਵਾਂਗਾਂ

ਚੰਡੀਗੜ੍ਹ, 17 ਮਾਰਚ 2022

ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸਰਕਾਰ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਆਖਿਆ ਕਿ ਉਹਨਾਂ ਦੀ ਪੈਨਸ਼ਨ ਦੇ ਪੈਸੇ ਦੀ ਵਰਤੋਂ ਕਿਸੇ ਸਮਾਜ ਭਲਾਈ ਕਾਰਜ, ਤਰਜੀਹ ਤੌਰ ’ਤੇ ਲੋੜਵੰਦ ਬੱਚੀਆਂ ਦੀ ਸਿੱਖਿਆ ਵਾਸਤੇ ਕੀਤੀ ਜਾਵੇਂ ਕਿਉਂਕਿ ਬੱਚੀਆਂ ਦੀ ਸਿੱਖਿਆ ਹਮੇਸ਼ਾ ਉਹਨਾਂ ਦੇ ਦਿਲ ਦੇ ਕਰੀਬ ਰਹੀ ਹੈ।

ਹੋਰ ਪੜ੍ਹੋ :-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨਾਂ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਪ੍ਰਧਾਨ ਵਜੋਂ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਰੱਦ

ਸਰਦਾਰ ਬਾਦਲ ਜਿਹਨਾਂ ਹਜ਼ਾਰਾਂ ਬੱਚੀਆਂ ਦੀ ਸਾਰੀ ਪੜ੍ਹਾਈ ਦੀ ਜ਼ਿੰਮੇਵਾਰੀ ਆਪ ਨਿੱਜੀ ਦਖਲ ਦੇ ਕੇ ਨਿਭਾਈ, ਨੇ ਕਿਹਾ ਕਿ ਇਹਨਾਂ ਬੱਚੀਆਂ ਨੂੰ ਪੂਰਾ ਹੱਕ ਹੈ ਕਿਉਂਕਿ ਉਹਨਾਂ ਨੇ ਹਮੇਸ਼ਾ ਧੀਆਂ ਵਜੋਂ ਉਹਨਾਂ ਦੇ ਜੀਵਨ ਨੁੰ ਹੋਰ ਅਮੀਰ ਕੀਤਾ ਹੈ। ਉਹਨਾਂ ਦੇ ਪਿਆਰ ਨੇ ਮੈਨੁੰ ਜੀਵਨ ਵਿਚ ਚੁਣੌਤੀਆਂ ਭਰੇ ਸਮੇਂ ਵਿਚ ਹਮੇਸ਼ਾ ਮਜ਼ਬੂਤੀ ਦਿੱਤੀ ਹੈ।

ਸਰਦਾਰ ਬਾਦਲ ਨੇ ਕਿਹਾ ਕਿ ਉਹਨਾਂ ਨੇ ਸਾਰੀ ਉਮਰ ਕਦੇ ਪੈਨਸ਼ਨ ਨਹੀਂ ਲਈ ਤੇ ਨਾ ਲੈਣਗੇ। ਉਹਨਾਂ ਕਿਹਾ ਕਿ ਉਹ ਹਮੇਸ਼ਾ ਸ਼ੁਰੂ ਤੋਂ ਹੀ ਸਰਗਰਮ ਵਿਧਾਇਕ ਰਹੇ ਹਨ। ਸਾਬਕਾ ਮੁੱਖ ਮੰਤਰੀ ਨੇ ਕੁਝ ਲੋਕਾਂ ਵੱਲੋਂ 11 ਵਾਰ  ਦਾ ਵਿਧਾਇਕ ਹੋਣ ਦੇ ਨਾਅਤੇ ਕਰੋੜਾਂ ਰੁਪਏ ਪੈਨਸ਼ਨ ਵਜੋਂ ਲੈਣ ਦੇ ਕੀਤੇ ਜਾ ਰਹੇ ਪ੍ਰਾਪੇਗੰਡੇ ਨੂੰ ਹਾਸੋਹੀਣਾ ਕਰਾਰ ਦਿੱਤਾ।

ਸਰਦਾਰ ਬਾਦਲ ਨੇ ਸਪੀਕਰ ਨੂੰ ਬੇਨਤੀ ਕੀਤੀ ਕਿ ਉਹ ਉਹਨਾਂ ਦੀ ਲਿਖਤੀ ਬੇਨਤੀ ਤੋਂ ਇਲਾਵਾ ਜੇਕਰ ਕੋਈ ਹੋਰ ਜਰੂਰੀ ਕਾਰਵਾਈ ਕਰਨ ਵਾਲੀ ਹੋਵੇ ਤਾਂ ਦੱਸ ਦੇਣ ਉਹ ਛੇਤੀ ਤੋਂ ਛੇਤੀ ਮੁਕੰਮਲ ਕਰਨੀ  ਚਾਹੁਣਗੇ ਤਾਂ ਜੋ ਬੱਚੀਆਂ ਵਾਸਤੇ ਇਸ ਪੈਸੇ ਦੀ ਸਦਵਰਤੋਂ ਛੇਤੀ ਤੋਂ ਛੇਤੀ ਹੋ ਸਕੇ।

ਨਾਲ ਨੱਥੀ ਸਰਦਾਰ ਬਾਦਲ ਵੱਲੋਂ ਲਿਖੇ ਪੱਤਰ ਦੀ ਕਾਪੀ।