ਨਵਾਂਸ਼ਹਿਰ, 9 ਨਵੰਬਰ 2021
ਪੰਜਾਬ ਵਿਚ ਅਗੇਤੇ ਮਟਰਾਂ ਦੀ ਕਾਸ਼ਤ ਲਾਹੇਵੰਦ ਸਾਬਤ ਹੋ ਰਹੀ ਹੈ। ਅਗੇਤੇ ਮਟਰਾਂ ਦੀ ਕਾਸ਼ਤ ਮੁੱਖ ਤੌਰ ’ਤੇ ਜ਼ਿਲਾ ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਅਤੇ ਅੰਮਿ੍ਰਤਸਰ ਵਿਚ ਤਕਰੀਬਨ 21000 ਹੈਕਟੇਅਰ ਵਿਚ ਕੀਤੀ ਜਾਂਦੀ ਹੈ।
ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਨੇ ਸਰਕਾਰੀ ਹਾਈ ਸਮਾਰਟ ਸਕੂਲ ਆਸਫ ਵਾਲਾ ਦਾ ਕੀਤਾ ਅਚਨਚੇਤ ਦੌਰਾ
ਇਸ ਸਬੰਧੀ ਅੱਜ ਮਟਰਾਂ ਦੀ ਨੋਡਲ ਟੀਮ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਦੇ ਅਗੇਤੀ ਮਟਰਾਂ ਦੀ ਕਾਸ਼ਤ ਵਾਲੇ ਪਿੰਡਾਂ ਮੀਰਪੁਰ ਜੱਟਾਂ, ਅਟਾਲਾ, ਜਾਡਲਾ, ਬੀਰੋਵਾਲ, ਮਹਿੰਦਪੁਰ ਉਲੱਦਣੀ, ਸ਼ਾਹਪੁਰ ਪੱਟੀ, ਮਜਾਰਾ ਕਲਾਂ ਆਦਿ ਦਾ ਦੌਰਾ ਕੀਤਾ। ਇਸ ਟੀਮ ਵਿਚ ਡਿਪਟੀ ਡਾਇਰੈਕਟਰ ਬਾਗਬਾਨੀ ਮੁਹਾਲੀ-ਕਮ-ਨੋਡਲ ਅਫ਼ਸਰ ਮਟਰ (ਪੰਜਾਬ) ਦਿਨੇਸ਼ ਕੁਮਾਰ, ਸਹਾਇਕ ਡਾਇਰੈਕਟਰ ਬਾਗਬਾਨੀ ਸ਼ਹੀਦ ਭਗਤ ਸਿੰਘ ਨਗਰ-ਕਮ-ਸਹਾਇਕ ਨੋਡਲ ਅਫ਼ਸਰ ਮਟਰ (ਪੰਜਾਬ) ਜਗਦੀਸ਼ ਸਿੰਘ ਅਤੇ ਬਾਗਬਾਨੀ ਵਿਕਾਸ ਅਫ਼ਸਰ ਨਵਾਂਸ਼ਹਿਰ ਰਾਜੇਸ਼ ਕੁਮਾਰ ਸ਼ਾਮਲ ਸਨ।
ਡਿਪਟੀ ਡਾਇਰੈਕਟਰ ਬਾਗਬਾਨੀ ਦਿਨੇਸ਼ ਕੁਮਾਰ ਨੇ ਇਸ ਮੌਕੇ ਦੱਸਿਆ ਕਿ ਕਿ ਇਸ ਸਾਲ ਬਿਜਾਈ ਸਮੇਂ ਬਾਰਿਸ਼ਾਂ ਹੋਣ ਕਾਰਨ ਮਟਰਾਂ ਦੀ ਫ਼ਸਲ ਦਾ ਨੁਕਸਾਨ ਹੋਣ ਦੇ ਬਾਵਜੂਦ 3430 ਹੈਕਟੇਅਰ ਰਕਬਾ ਅਗੇਤੇ ਮਟਰਾਂ ਦੀ ਕਾਸ਼ਤ ਅਧੀਨ ਹੈ। ਉਨਾਂ ਦੱਸਿਆ ਕਿ ਅੱਜਕਲ ਬਹੁਤੀ ਅਗੇਤੀ ਫ਼ਸਲ ਦੀ ਤੁੜਾਈ ਸ਼ੁਰੂ ਹੋ ਚੁੱਕੀ ਹੈ ਪਰੰਤੂ ਭਰਵੀਂ ਤੁੜਾਈ 15-20 ਨਵੰਬਰ ਵਿਚ ਆਉਣ ਦੀ ਆਸ ਹੈ।
ਸਹਾਇਕ ਡਾਇਰੈਕਟਰ ਬਾਗਬਾਨੀ ਜਗਦੀਸ਼ ਸਿੰਘ ਨੇ ਇਸ ਮੌਕੇ ਦੱਸਿਆ ਕਿ ਜਦੋਂ ਫਲ਼ੀ ਵਿਚ 3-4 ਦਾਣੇ ਹੁੰਦੇ ਹਨ ਤਾਂ ਇਸ ਦੀ ਉਪਜ ਘੱਟ ਹੋਣ ਕਾਰਨ ਰੇਟ ਵੀ ਘੱਟ ਮਿਲਦਾ ਹੈ, ਕਿਉਂਕਿ ਇਸ ਵਿਚ ਲੋੜੀਂਦੀ ਮਿਠਾਸ ਨਹੀਂ ਹੁੰਦੀ। ਇਸ ਲਈ ਕਿਸਾਨ ਅੱਗੇ ਤੋਂ ਬਿਜਾਈ ਕੁਝ ਦੇਰ ਨਾਲ ਕਰਨ, ਕਿਉਂਕਿ ਮਟਰਾਂ ਦੀ ਫਲ਼ੀ ਵਿਚ ਘੱਟੋ-ਘੱਟ 6 ਦਾਣੇ ਹੋਣ ਨਾਲ ਲੋੜੀਂਦੀ ਮਿਠਾਸ ਹੋ ਜਾਂਦੀ ਹੈ ਅਤੇ ਉਪਜ ਵੀ ਵੱਧ ਹੋਣ ਨਾਲ ਮੰਡੀ ਵਿਚ ਭਾਅ ਚੰਗਾ ਮਿਲਦਾ ਹੈ। ਬਾਗਬਾਨੀ ਵਿਕਾਸ ਅਫ਼ਸਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਮਟਰਾਂ ਦੀ ਫ਼ਸਲ ਨੂੰ ਫਾਸਫੋਰਸ ਖ਼ਾਦਾਂ ਦੀ ਲੋੜ ਜ਼ਿਆਦਾ ਹੁੰਦੀ ਹੈ। ਇਸ ਨੂੰ ਵੱਧ ਯੂਰੀਆ ਪਾਉਣ ਨਾਲ ਅਗੇਤੀ ਉਪਜ ਨਹੀਂ ਮਿਲਦੀ। ਉਨਾਂ ਕਿਹਾ ਕਿ ਫਲ਼ੀ ਸ਼ੁਰੂ ਹੋਣ ਸਮੇਂ ਤੋਂ ਐਨ. ਪੀ. ਕੇ (1919) ਇਕ ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਹਫ਼ੇ ਤੇ ਵਕਫ਼ੇ ’ਤੇ 2-3 ਸਪਰੇਆਂ ਕਰਵਾਈਆਂ ਜਾਣ।
ਕੈਪਸ਼ਨ :-ਮਟਰਾਂ ਦੀ ਕਾਸ਼ਤ ਵਾਲੇ ਪਿੰਡਾਂ ਦੇ ਦੌਰੇ ਮੌਕੇ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਨੋਡਲ ਅਧਿਕਾਰੀ।

English






