ਪੀਸ ਕਮੇਟੀ ਦੀ ਮੀਟਿੰਗ, ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ

Sorry, this news is not available in your requested language. Please see here.

—ਜ਼ਿਲ੍ਹਾ ਬਰਨਾਲਾ ’ਚ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਬਰਕਰਾਰ: ਐੱਸਡੀਐਮ ਗੋਪਾਲ ਸਿੰਘ
 
ਬਰਨਾਲਾ, 20 ਮਾਰਚ :- 

ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਪੀਸ ਕਮੇਟੀ ਦੀ ਮੀਟਿੰਗ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ/ਤਪਾ ਸ. ਗੋਪਾਲ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੌਕੇ ਡੀਐੱਸਪੀ ਬਰਨਾਲਾ ਸ. ਸਤਬੀਰ ਸਿੰੰਘ ਬੈਂਸ ਅਤੇ ਡੀਐੱਸਪੀ ਮਹਿਲ ਕਲਾਂ ਗਮਦੂਰ ਸਿੰੰਘ ਚਹਿਲ ਤੇ ਵੱਖ ਵੱਖ ਸ਼ਖ਼ਸੀਅਤਾਂ ਹਾਜ਼ਰ ਸਨ।
ਇਸ ਮੌਕੇ ਐਸਡੀਐਮ ਗੋਪਾਲ ਸਿੰਘ ਨੇ ਸਾਰੀਆਂ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿੱਚ ਮੌਜੂਦਾ ਮਾਹੌਲ ਦੌਰਾਨ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਬਰਕਰਾਰ ਹੈ ਤੇ ਆਉਂਦੇ ਸਮੇਂ ਵੀ ਇਸੇ ਤਰ੍ਹਾਂ ਅਸੀਂ ਸਾਰਿਆਂ ਨੇ ਇਕਜੁਟ ਰਹਿਣਾ ਹੈ।
ਇਸ ਮੌਕੇ ਡੀਐਸਪੀ ਸਤਬੀਰ ਸਿੰਘ ਨੇ ਅਪੀਲ ਕੀਤੀ ਕਿ ਵੱਖ ਵੱਖ ਵਰਗਾਂ, ਸ਼੍ਰੇਣੀਆਂ, ਧਰਮਾਂ, ਪੇਸ਼ੇਵਾਰਾਨਾਂ ਦੀ ਨੁਮਾਇੰਦਗੀ ਕਰ ਰਹੇ ਸਮੂਹ ਆਗੂ ਸਾਹਿਬਾਨ ਖੁਦ ਵੀ ਅਫਵਾਹਾਂ ’ਤੇ ਯਕੀਨ ਨਾ ਕਰਨ ਅਤੇ ਦੂਜਿਆਂ ਨੂੰ ਵੀ ਜਾਗਰੂਕ ਕਰਨ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਕੱਢੇ ਜਾਂਦੇ ਫਲੈਗ ਮਾਰਚ ਦਾ ਉਦੇਸ਼ ਲੋਕਾਂ ਨੂੰ ਇਹ ਮਹਿਸੂਸ ਕਰਾਉਣਾ ਹੁੰਦਾ ਹੈ ਕਿ ਪੁਲੀਸ ਉਨ੍ਹਾਂ ਦੀ ਸੁਰੱਖਿਆ ਲਈ ਹਾਜ਼ਰ ਹੈ।
ਇਸ ਮੌਕੇ ਡੀਐੱਸਪੀ ਗਮਦੂਰ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਆਪਣੇ ਆਸ-ਪਾਸ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਜਾਂ ਓਪਰੀ ਗਤੀਵਿਧੀ ਮਹਿਸੂਸ ਹੋਵੇ ਤਾਂ ਪੁਲੀਸ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਉਸ ਨੂੰ ਵੇਰੀਫਾਈ ਕੀਤਾ ਜਾ ਸਕੇ।
ਇਸ ਮੌਕੇ ਸਾਰੀਆਂ ਮੌਜੂਦ ਸ਼ਖ਼ਸੀਅਤਾਂ ਨੇ ਜ਼ਿਲ੍ਹਾ ਤੇ ਪੁਲੀਸ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ ਤੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਪੂਰੀ ਤਰ੍ਹਾਂ ਤੇ ਅਮਨ ਤੇ ਭਾਈਚਾਰਕ ਸਾਂਝ ਦਾ ਮਾਹੌਲ ਹੈ ਤੇ ਅੱਗੇ ਵੀ ਰਹੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਲੋਕਾਂ ਨੂੰ ਸੋਸ਼ਲ ਮੀਡੀਆ ’ਤੇ ਫੈਲਣ ਵਾਲੀਆਂ ਅਫਵਾਹਾਂ ’ਤੇ ਯਕੀਨ ਨਾ ਕਰਨ ਲਈ ਜਾਗਰੂਕ ਕਰਨਗੇ।
ਇਸ ਮੌਕੇ ਸਹਾਇਕ ਕਮਿਸ਼ਨਰ (ਜ) ਸੁਖਪਾਲ ਸਿੰਘ, ਗੁਰਪ੍ਰੀਤ ਸਿੰਘ ਪੱਖੋਂ (ਕਾਂਗਰਸ), ਵਪਾਰ ਮੰਡਲ ਤੋਂ ਕਾਲਾ ਸਿੰਘ, ਸਟੇਟ ਐਵਾਰਡੀ ਭੋਲਾ ਸਿੰਘ ਵਿਰਕ, ਯਾਦਵਿੰਦਰ ਸ਼ੰਟੀ (ਬੀਜੇਪੀ), ਗੁਰਪ੍ਰੀਤ ਸਿੰਘ ਰੂੜੇਕੇ (ਸੀਪੀਆਈ ਐਮਐਲ), ਹਰਦੀਪ ਸਿੰਘ ਇੰਸਾਂ, ਮੈਂਬਰ ਸ਼੍ਰੋਮਣੀ ਕਮੇਟੀ ਪਰਮਜੀਤ ਸਿੰਘ ਖਾਲਸਾ, ਸੁਰਜੀਤ ਸਿੰਘ ਠੀਕਰੀਵਾਲਾ, ਪ੍ਰਧਾਨ ਅਦਬਰ ਖਾਂ, ਮੁਹੰਮਦ ਹਮੀਦ, ਦਰਸ਼ਨ ਸਿੰਘ ਮੰਡੇਰ ਤੇ ਗੁਰਜੰਟ ਸਿੰਘ ਸ਼੍ਰੋਮਣੀ ਅਕਾਲੀ ਦਲ (ਅ),   ਈਸਾਈ ਭਾਈਚਾਰੇ ਤੋਂ ਗੁਰਬਾਜ਼ ਸਿੰਘ, ਗੌਰਵ ਕੁਮਾਰ ਵਪਾਰ ਮੰਡਲ, ਸੁਖਜੀਤ ਕੌਰ ਸੁੱਖੀ, ਵਕੀਲ ਸਾਹਿਬਾਨ ਤੇ ਵੱਖ ਵੱਖ ਪਿੰਡਾਂ ਦੇ ਸਰਪੰਚ-ਪੰਚ ਤੇ ਪਤਵੰਤੇ ਹਾਜ਼ਰ ਸਨ।

 

ਹੋਰ ਪੜ੍ਹੋ :-
ਦੁਕਾਨਾਂ ਦਾ 8 ਲੱਖ ਰੁਪਏ ਦਾ ਕਿਰਾਇਆ ਜਾਅਲੀ ਰਸੀਦਾਂ ਰਾਹੀਂ ਵਸੂਲ ਕਰਨ ਦੇ ਦੋਸ਼ ਚ ਵਿਜੀਲੈਂਸ ਬਿਉਰੋ ਵੱਲੋਂ ਸਾਬਕਾ ਸਰਪੰਚ ਗ੍ਰਿਫਤਾਰ