ਪੱਤਰ ਸੂਚਨਾ ਦਫ਼ਤਰ (ਪੀਆਈਬੀ) ਨੇ ਅੱਜ ਨੈਸ਼ਨਲ ਮੀਡੀਆ ਸੈਂਟਰ, ਨਵੀਂ ਦਿੱਲੀ ਵਿੱਚ ਕਾਰਜਸਥਲ ਟੀਕਾਕਰਣ ਮੁਹਿੰਮ ਦਾ ਆਯੋਜਨ ਕੀਤਾ। ਡਾ. ਹਰਸ਼ ਪ੍ਰਿਆ ਅਤੇ ਸ਼੍ਰੀ ਵਿਸ਼ਾਖ ਦੀ ਅਗਵਾਈ ਵਾਲੀ ਇੱਕ ਮੈਡੀਕਲ ਟੀਮ ਨੇ ਕਰੀਬ 110 ਲੋਕਾਂ ਨੂੰ ਟੀਕਾ ਲਗਾਇਆ।
ਕੇਂਦਰ ਨੇ ਕਰੀਬ 100 ਯੋਗ ਅਤੇ ਇੱਛੁਕ ਲਾਭਾਰਥੀਆਂ ਵਾਲੀਆਂ ਕੰਮ ਵਾਲੀਆਂ ਥਾਂਵਾਂ (ਦੋਵੇਂ ਪਬਲਿਕ ਅਤੇ ਪ੍ਰਾਈਵੇਟ) ਵਿਖੇ, ਇਨ੍ਹਾਂ ਕਾਰਜ ਸਥਾਨਾਂ ਨੂੰ ਇੱਕ ਮੌਜੂਦਾ ਕੋਵਿਡ ਟੀਕਾਕਰਣ ਕੇਂਦਰ (ਸੀਵੀਸੀ) ਨਾਲ ਟੈਗ ਕਰਕੇ, ਕੋਵਿਡ-19 ਟੀਕਾਕਰਣ ਸੈਸ਼ਨਾਂ ਦੇ ਆਯੋਜਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕਾਰਜਸਥਲ ‘ਤੇ ਟੀਕਾਕਰਣ ਦਾ ਪ੍ਰਬੰਧ ਕਰਨਾ ਨਾ ਸਿਰਫ ਸੁਵਿਧਾਜਨਕ ਹੈ, ਬਲਕਿ ਯਾਤਰਾ ਤੋਂ ਬਚਣ ਵਿੱਚ ਵੀ ਸਹਾਇਤਾ ਕਰਦਾ ਹੈ ਅਤੇ ਇਸ ਲਈ ਕੋਵਿਡ-19 ਵਾਇਰਸ ਦੇ ਸੰਪਰਕ ਦੇ ਜੋਖਮ ਨੂੰ ਘਟਾਉਂਦਾ ਹੈ।

English






