ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਅੱਜ ਲਗਾਇਆ ਜਾ ਰਿਹਾ ਪਲੇਸਮੈਂਟ ਕੈਂਪ 

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਡਿਪਲੋਮਾ ਪਾਸ ਅਤੇ ਬੀ.ਐਸ.ਸੀ ਕਮਿਸਟਰੀ ਪਾਸ ਉਮੀਦਵਾਰ ਲੈ ਸਕਦੇ ਹਨ ਭਾਗ
ਰੂਪਨਗਰ, 17 ਨਵੰਬਰ :- ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵੱਲੋਂ ਡਾ: ਪ੍ਰੀਤੀ ਯਾਦਵ ਦੀ ਅਗਵਾਈ ਹੇਠ ਹਫਤਾਵਰੀ ਪਲੇਸਮੈਂਟ ਕੈਪਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸੇ ਲੜੀ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ  ਵਿਖੇ 18 ਨਵੰਬਰ ਨੂੰ ਸਵੇਰੇ 10:30 ਵਜੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਰੋਜ਼ਗਾਰ ਅਫ਼ਸਰ ਸ਼੍ਰੀ ਅਰੁਣ ਕੁਮਾਰ ਵੱਲੋਂ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਸਵਰਾਜ ਇੰਜਣ ਲਿਮੀਟਡ, ਮੋਹਾਲੀ ਅਤੇ ਮੋਰਫੈੱਨ ਫਾਰਮਾ, ਬੱਦੀ ਦੇ ਨਿਯੋਜਕਾਂ ਵੱਲੋਂ ਟਰੇਨੀ ਅਤੇ ਅਪ੍ਰੇਟਿਸ ਦੀਆਂ ਅਸਾਮੀਆਂ ਲਈ ਇੰਟਰਵਿਊ ਲਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਟਰੇਨੀ ਦੀਆਂ ਅਸਾਮੀਆਂ ਲਈ ਡਿਪਲੋਮਾ ਪਾਸ (ਸਾਰੀਆਂ ਟਰੇਡਾਂ) ਅਤੇ ਅਪ੍ਰੇਟਿਸ ਦੀਆਂ ਆਸਾਮੀਆਂ ਲਈ ਬੀ.ਐਸ.ਸੀ ਕਮਿਸਟਰੀ ਪਾਸ ਉਮੀਦਵਾਰ ਭਾਗ ਲੈ ਸਕਦੇ ਹਨ।   ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਨੂੰ ਹਾਜ਼ਰੀ ਇਨਸੈਨਟਿਵ ਅਲੱਗ ਤੋਂ ਦਿੱਤੇ ਜਾਣਗੇ, ਇੱਕ ਲੱਖ ਦਾ ਮੈਡੀਕਲ ਇੰਸ਼ੋਰੈਂਸ, ਕੰਪਨੀ ਦੀ ਵਰਦੀ, ਲੋਕਲ ਉਮੀਦਵਾਰਾਂ ਲਈ ਬੱਸ ਦੀ ਸਹੂਲਤ ਅਤੇ ਕੰਨਟੀਨ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਇੰਟਰਵਿਊ ਦੌਰਾਨ ਚੁਣੇ ਗਏ ਉਮੀਦਵਾਰਾਂ ਦੀ ਮਹੀਨਾਵਾਰ ਤਨਖਾਹ 9000 ਤੋਂ 13000 ਦੇ ਵਿਚਕਾਰ ਹੋਵੇਗੀ। ਇਸ ਦੇ ਨਾਲ ਉਮੀਦਵਾਰ ਦੀ ਉਮਰ ਸੀਮਾ 18 ਤੋਂ 25 ਸਾਲ ਹੋਣੀ ਚਾਹੀਦੀ ਹੈ। ਇਨ੍ਹਾਂ ਅਸਾਮੀਆਂ ਲਈ ਲੜਕੇ ਅਤੇ ਲੜਕੀਆਂ ਦੋਨੋਂ ਹਿੱਸਾ ਲੈ ਸਕਦੇ ਹਨ।
ਉਨ੍ਹਾਂ ਵੱਲੋਂ ਜ਼ਿਲ੍ਹਾ ਰੂਪਨਗਰ ਦੇ ਬੇਰੋਜ਼ਗਾਰ ਉਮੀਦਵਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਚਾਹਵਾਨ ਉਮੀਦਵਾਰ ਸਮੇਂ ਸਿਰ ਪਲੇਸਮੈਂਟ ਕੈਂਪਾਂ ਵਿੱਚ ਸ਼ਾਮਿਲ ਹੋਣ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਉਮੀਦਵਾਰ ਦਫ਼ਤਰ ਦੇ ਹੈਲਪਲਾਈਨ ਨੰਬਰ 8557010066 ਤੇ ਸੰਪਰਕ ਕਰ ਸਕਦੇ ਹਨ।