ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਸੂਰਤ ਹਵਾਈ ਅੱਡੇ ‘ਤੇ ਨਵੇਂ ਟਰਮੀਨਲ ਭਵਨ ਦਾ ਉਦਘਾਟਨ ਕੀਤਾ

NARENDRA MODI
PM visits Prayagraj and participates in a programme attended by lakhs of women
ਸੂਰਤ ਵਿੱਚ ਨਵਾਂ ਏਕੀਕ੍ਰਿਤ ਟਰਮੀਨਲ ਭਵਨ, ਸ਼ਹਿਰ ਦੇ ਇਨਫ੍ਰਾਸਟ੍ਰਕਚਰ ਵਿਕਾਸ ਵਿੱਚ ਇੱਕ ਮਹੱਤਵਪੂਰਨ ਉਪਲਬਧੀ: ਪ੍ਰਧਾਨ ਮੰਤਰੀ
Chandigarh: 17 DEC 2023  

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਸੂਰਤ ਹਵਾਈ ਅੱਡੇ ‘ਤੇ ਨਵੇਂ ਟਰਮੀਨਲ ਭਵਨ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਟਹਿਲਦੇ ਹੋਏ ਨਵੇਂ ਟਰਮੀਨਲ ਭਵਨ ਦਾ ਅਵਲੋਕਨ ਕੀਤਾ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਸੂਰਤ ਵਿੱਚ ਨਵਾਂ ਏਕੀਕ੍ਰਿਤ ਟਰਮੀਨਲ ਭਵਨ, ਸ਼ਹਿਰ ਦੇ ਇਨਫ੍ਰਾਸਟ੍ਰਕਚਰ ਵਿਕਾਸ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਦਾ ਪ੍ਰਤੀਕ ਹੈ। ਇਹ ਅਤਿਆਧੁਨਿਕ ਸੁਵਿਧਾ, ਨਾ ਸਿਰਫ ਯਾਤਰਾ ਅਨੁਭਵ ਨੂੰ ਬਿਹਤਰ ਬਣਾਵੇਗੀ, ਬਲਿਕ ਆਰਥਿਕ ਵਿਕਾਸ, ਟੂਰਿਜ਼ਮ ਅਤੇ ਕਨੈਕਟੀਵਿਟੀ ਨੂੰ ਵੀ ਹੁਲਾਰਾ ਦੇਵੇਗੀ।”

ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਸਹਿਤ ਹੋਰ ਲੋਕ ਪ੍ਰਧਾਨ ਮੰਤਰੀ ਦੇ ਨਾਲ ਸਨ।

ਪਿਛੋਕੜ

ਟਰਮੀਨਲ ਭਵਨ, ਦਿਨ ਦੀ ਸਭ ਤੋਂ ਵੱਧ ਪੀਕ ਘੰਟਿਆਂ ਦੇ ਦੌਰਾਨ 1200 ਘਰੇਲੂ ਯਾਤਰੀਆਂ ਅਤੇ 600 ਅੰਤਰਰਾਸ਼ਟਰੀ ਯਾਤਰੀਆਂ ਨੂੰ ਸੰਭਾਲਣ ਵਿੱਚ ਸਮਰੱਥ ਹੈ ਅਤੇ ਇਸ ਭਵਨ ਵਿੱਚ ਸਭ ਤੋਂ ਵੱਧ ਪੀਕ ਘੰਟਿਆਂ ਦੇ ਸੰਦਰਭ ਵਿੱਚ ਸਮਰੱਥਾ ਨੂੰ 3000 ਯਾਤਰੀਆਂ ਤੱਕ ਵਧਾਉਣ ਦਾ ਪ੍ਰਾਵਧਾਨ ਹੈ। ਇਸ ਨਾਲ ਯਾਤਰੀਆਂ ਨੂੰ ਸੰਭਾਲਣ ਦੀ ਸਲਾਨਾ ਸਮਰੱਥਾ 55 ਲੱਖ ਤੱਕ ਵਧ ਜਾਵੇਗੀ। ਕਿਉਂਕਿ ਟਰਮੀਨਲ ਭਵਨ ਸੂਰਤ ਸ਼ਹਿਰ ਦਾ ਪ੍ਰਵੇਸ਼ ਦਵਾਰ ਹੈ, ਇਸ ਲਈ ਇਸ ਨੂੰ ਸਥਾਨਕ ਸੱਭਿਆਚਾਰ ਅਤੇ ਵਿਰਾਸਤ ਦੇ ਅਨੁਰੂਪ ਡਿਜ਼ਾਈਨ ਕੀਤਾ ਗਿਆ ਹੈ, ਤਾਕਿ ਮੂਲ ਤਤਵ ਆਂਤਰਿਕ ਅਤੇ ਬਾਹਰੀ ਸੱਜਾਵਟ, ਦੋਨਾਂ ਵਿੱਚ ਪ੍ਰਤੀਬਿੰਬਿਤ ਹੋ ਸਕੇ ਅਤੇ ਸੈਲਾਨੀਆਂ ਵਿੱਚ ਇੱਕ ਵਿਸ਼ਿਸ਼ਟ ਸਥਲ ਨਾਲ ਜੁੜੀ ਭਾਵਨਾ ਪੈਦਾ ਹੋ ਸਕੇ। ਬਿਹਤਰ ਬਣਾਏ ਗਏ ਟਰਮੀਨਲ ਭਵਨ ਦੇ ਅਗ੍ਰਭਾਗ ਦਾ ਉਦੇਸ਼ ਸੂਰਤ ਸ਼ਹਿਰ ਦੇ ‘ਰਾਂਦੇਰ’ ਖੇਤਰ ਦੇ ਪੁਰਾਣੇ ਘਰਾਂ ਦੀ ਸਮ੍ਰਿੱਧ ਅਤੇ ਪਰੰਪਰਾਗਤ ਲਕੜੀ ਦੇ ਕੰਮ ਦੇ ਨਾਲ ਯਾਤਰੀ ਅਨੁਭਵ ਨੂੰ ਸਮ੍ਰਿੱਧ ਕਰਨਾ ਹੈ। ਗ੍ਰਹਿ-IV ਦੇ ਅਨੁਰੂਪ ਤਿਆਰ ਕੀਤਾ ਗਿਆ ਹਵਾਈ ਅੱਡੇ ਦਾ ਨਵਾਂ ਟਰਮੀਨਲ ਭਵਨ, ਦੋਹਰੇ ਸੁਰੱਖਿਆ ਆਵਰਣ ਵਾਲੀ ਛੱਤ ਪ੍ਰਣਾਲੀ; ਊਰਜਾ ਬਜਤ ਦੇ ਲਈ ਕੈਨੋਪੀ; ਤਾਪ ਦਾ ਘੱਟ ਅਵਸ਼ੋਸ਼ਣ ਕਰਨ ਵਾਲੀ ਡਬਲ ਗਲੇਜ਼ਿੰਗ ਯੂਨਿਟ; ਰੇਨ ਵਾਟਰ ਹਾਰਵੈਸਟਿੰਗ; ਵਾਟਰ ਟ੍ਰੀਟਮੈਂਟ ਪਲਾਂਟ; ਸੀਵੇਜ ਟ੍ਰੀਟਮੈਂਟ ਪਲਾਂਟ; ਲੈਂਡਸਕੇਪ ਨਿਰਮਾਣ ਦੇ ਲਈ ਸ਼ੋਧਿਤ ਜਲ ਦਾ ਉਪਯੋਗ ਤੇ ਸੋਲਰ ਊਰਜਾ ਪਲਾਂਟ ਜਿਹੀਆਂ ਟਿਕਾਊ ਵਿਕਾਸ ਨਾਲ ਜੁੜੀ ਵਿਭਿੰਨ ਸੁਵਿਧਾਵਾਂ ਨਾਲ ਲੈਸ ਹੈ।