ਪ੍ਰੀਲੀਮਨਰੀ ਸਟੱਡੀ ਸੈਟਰ , ਮਾਨ ਕੌਰ ਸਿੰਘ ਵਿਖੇ ਸਮਾਗਮ

ਪ੍ਰੀਲੀਮਨਰੀ ਸਟੱਡੀ ਸੈਟਰ
ਪ੍ਰੀਲੀਮਨਰੀ ਸਟੱਡੀ ਸੈਟਰ , ਮਾਨ ਕੌਰ ਸਿੰਘ ਵਿਖੇ ਸਮਾਗਮ

Sorry, this news is not available in your requested language. Please see here.

ਗੁਰਦਾਸਪੁਰ 22 ਨਵੰਬਰ 2021
ਜਿਲ੍ਹਾ ਬਾਲ ਭਲਾਈ ਕੌਸ਼ਲ ਵੱਲੋ ਜਿੱਥੇ ਬੱਚਿਆਂ ਭਵਿੱਖ ਨੂੰ ਉਜਵਲ ਬਣਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ , ਜਿਸ ਤਹਿਤ ਰੋਮੇਸ਼ ਮਹਾਜਨ ਨੇਸ਼ਨ ਐਵਾਰਡੀ , ਐਵਾਤਨੀਕ ਸਕੱਤਰ ਜਿਲ੍ਹਾ ਬਾਲ ਭਲਾਈ ਕੌਸ਼ਲ ਗੁਰਦਾਸਪੁਰ ਦੀ ਨਿਗਰਾਨੀ ਹੇਠ ਚਲਾਏ ਜਾ ਰਹੇ ਸਟੱਡੀ ਸੈਟਰ ਵਿੱਚ ਪੜ੍ਹ ਰਹੇ ਬੱਚਿਆਂ ਦਾ ਜਮੀਨੀ ਪੱਧਰ ਉੱਚਾ ਚੁੱਕਣ ਲਈ ਕਈ ਯਤਨ ਕੀਤੇ ਜਾ ਰਹੇ ।

ਹੋਰ ਪੜ੍ਹੋ :-ਅਸ਼ਟਾਮ ਫਰੋਸ਼ ਦੀਆਂ 160 ਖਾਲੀ ਅਸਾਮੀਆਂ ਦੀ ਭਰਤੀ ਲਈ ਇੰਟਰਵਿਊ ਦਾ ਸਮਾਂ ਤੇ ਸਥਾਨ ਜਾਰੀ
ਅੱਜ ਸ੍ਰੀ ਪੀ  ਕੇ ਸੱਭਰਵਾਲ , ਆਈ ਏ  ਐਸ ਕਮਿਸਨਰ ਕਾਰੋਪੋਰੇਸ਼ਨ ਲੁਧਿਆਣਾ ਅਤੇ ਸਾਬਕਾ ਸਿਖਿਆ ਮੰਤਰੀ ਸ੍ਰੀ ਮਤੀ ਸੁਸੀਲਾ ਮਹਾਜਨ ਵੱਲੋ ਪ੍ਰੀਲੀਮਨਰੀ ਸਟੱਡੀ ਸਟੱਡੀ ਸੈਟਰ ਦਾ ਦੌਰਾ ਕੀਤਾ ਗਿਆ । , ਜਿਸ ਵਿੱਚ ਬੱਚਿਆ ਵੱਲੋ ਲੋਕ ਨਾਚ ਪੇਟਿੰਗ ਮੁਕਾਬਲਾ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸਮਰਪਿਤ ਭਾਸ਼ਣ ਮੁਕਾਬਲੇ ਕਰਵਾਏ ਗਏ।
ਸ੍ਰੀ ਮਤੀ ਸੁਸ਼ੀਲਾ ਮਹਾਜਨ ਵੱਲੋ ਆਪਣੇ ਮਾਤਾ –ਪਿਤਾ ਸ੍ਰੀ ਸਤਯਪਾਲ ਮਹਾਜਨ ਅਤੇ ਪੁਰਨਾ ਦੇਵੀ ਦੀ ਮੌਤ ਦੀ ਵਰੇ ਗੰਢ ਮੌਕੇ ਬੱਚਿਆ ਨੂੰ ਲੱਡੂ ਅਤੇ ਹੋਮ ਥਿਏਟਰ ਮਿਊਜਕ ਵੀ ਦਿੱਤਾ ਗਿਆ , ਜਿਸ ਨਾਲ ਬੱਚਿਆ ਦਾ ਮੰਨੋਰੰਜਨ ਹੋ ਸਕੇ । ਬੱਚਿਆਂ ਨੂੰ ਚੰਗੇ ਨਾਗਰਿਕ ਬਨਣ ਲਈ ਪ੍ਰੇਰਿਤ ਕੀਤਾ  ਗਿਆ ।  ਸ੍ਰੀ ਪੀ ਕੇ ਸਭਰਵਾਲ ਵੱਲੋ ਇਨ੍ਹਾ ਬੱਚਿਆ ਦੇ ਬਹੁ ਪੱਖੀ ਸਖਸੀਅਤ ਨੂੰ ਉਭਾਰਣ   ਲਈ 10,000 ਰੁਪਏ ਦੀ ਰਾਸ਼ੀ ਭੇਟ ਕੀਤੀ ਗਈ , ਜਿਸ ਦਾ ਸਵਾਗਤ ਬੱਚਿਆ ਵੱਲੋ ਜੋਰਦਾਰ ਤਾੜੀਆਂ ਨਾਲ ਕੀਤਾ ਗਿਆ ।
ਇਸ ਮੌਕੇ ਤੇ ਸ੍ਰੀ ਪੀ ਕੇ ਸੱਭਰਵਾਲ ਨੇ ਕਿਹਾ ਕਿ ਜੇ ਸਮਾਜ ਵਿੱਚ ਭੀਖ ਮੰਗਣ ਨੂੰ ਰੋਕਣਾ ਹੈ ਤਾਂ ਅਜਿਹੇ ਸਕੂਲ ਵੱਖ ਸਲੱਮ ਸਲੱਮਾਂ ਵਿੱਚ ਖੋਲੇ ਜਾਣੇ ਚਾਹੀਦੇ ਹਨ ।  ਜਿਵੇ ਰੋਮੇਸ਼ ਮਹਾਜਨ ਵੱਲੋ ਪਹਿਲਾ ਰਾਮ ਨਗਰ ਅਤੇ ਫਿਰ ਮਾਨ ਕੋਰ ਚਲਾਇਆ ਜਾ ਰਿਹਾ ਹੈ । ਇਸ ਮੌਕੇ ਤੇ ਡਾ: ਐਰ ਐਸ ਬਾਜਵਾ , ਕੰਨਵਰਪਾਲ ਸਿੰਘ , ਰਘੂਵੀਰ ਸਿੰਘ , ਡੋਲੀ ਮੈਡਮ ਅਤੇ ਸਮੂੰਹ ਚਾਈਲਡ ਲਾਈਨ ਸਟਾਫ ਮੌਜੂਦ ਸੀ ।
ਕੈਪਸਨ: ਪ੍ਰੀਲੀਮਨਰੀ ਸਟੱਡੀ ਸੈਟਰ ਵਿੱਚ ਕਰਵਾਏ ਸਮਾਗਮ ਦਾ ਦ੍ਰਿਸ਼