ਭਾਰਤ ਦੇ ਰਾਸ਼ਟਰਪਤੀ ਦਸੰਬਰ 11 ਤੋਂ 12 ਤੱਕ ਉੱਤਰ ਪ੍ਰਦੇਸ਼ ਦੇ ਦੌਰੇ ‘ਤੇ ਰਹਿਣਗੇ

Smt. Droupadi Murmu
Smt. Droupadi Murmu

चंडीगढ़, 10 DEC 2023 

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 11 ਤੋਂ 12 ਦਸੰਬਰ, 2023 ਤੱਕ ਉੱਤਰ ਪ੍ਰਦੇਸ਼ ਦੇ ਦੌਰੇ ‘ਤੇ ਰਹਿਣਗੇ।

ਰਾਸ਼ਟਰਪਤੀ 11 ਦਸੰਬਰ ਨੂੰ ਵਾਰਾਣਸੀ ਵਿੱਚ ਮਹਾਤਮਾ ਗਾਂਧੀ ਕਾਸ਼ੀ ਵਿਦਯਾਪੀਠ(Mahatma Gandhi KashiVidyapith) ਦੀ 45ਵੀਂ ਕਨਵੋਕੇਸ਼ਨ ਦੀ ਸ਼ੋਭਾ ਵਧਾਉਣਗੇ। ਮਾਣਯੋਗ ਰਾਸ਼ਟਰਪਤੀ ਉਸੇ ਸ਼ਾਮ ਲਖਨਊ ਵਿੱਚ ਡਿਵਾਈਨ ਹਾਰਟ ਫਾਊਂਡੇਸ਼ਨ (ਇੰਡੀਆ) ਦੇ 27 ਸਾਲ ਪੂਰੇ ਹੋਣ ਦੇ ਅਵਸਰ ‘ਤੇ ਆਯੋਜਿਤ ਸਮਾਰੋਹ ਦੀ ਸ਼ੋਭਾ ਵਧਾਉਣਗੇ ।

ਰਾਸ਼ਟਰਪਤੀ 12 ਦਸੰਬਰ ਨੂੰ ਇੰਡੀਅਨ ਇੰਸਟੀਟਿਊਟ ਆਵ੍ ਇਨਫਰਮੇਸ਼ਨ ਟੈਕਨੋਲੋਜੀ, ਲਖਨਊ ਦੀ ਦੂਸਰੀ ਕਨਵੋਕੇਸ਼ਨ ਦੀ ਸ਼ੋਭਾ ਵਧਾਉਣਗੇ ।