ਪ੍ਰਧਾਨ ਮੰਤਰੀ ਨੇ ਫਾਦਰ ਅਮੀਰ ਨਾਲ ਮੁਲਾਕਾਤ ਕੀਤੀ

News Makhani (1)
S. Arjun Singh Grewal

ਚੰਡੀਗੜ੍ਹ, 15 FEB 2024

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਾਅਦ ਦੁਪਹਿਰ ਦੋਹਾ ਵਿੱਚ ਫਾਦਰ ਅਮੀਰ, ਮਹਾਮਹਿਮ ਹਮਦ ਬਿਨ ਖਲੀਫਾ ਅਲ ਥਾਨੀ(Father Amir, His Highness Hamad Bin Khalifa Al Thani) ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਨੇ ਫਾਦਰ ਅਮੀਰ ਨੂੰ ਉਨ੍ਹਾਂ ਦੀ ਦੂਰਦਰਸ਼ੀ ਅਗਵਾਈ ਦੇ ਲਈ ਵਧਾਈ ਦਿੱਤੀ ਜਿਸ ਨੇ ਬੀਤੇ ਦਹਾਕਿਆਂ ਵਿੱਚ ਕਤਰ ਦੇ ਵਿਕਾਸ ਦਾ ਮਾਰਗ ਪੱਧਰਾ ਕੀਤਾ। ਦੋਨਾਂ ਨੇਤਾਵਾਂ ਨੇ ਭਾਰਤ-ਕਤਰ ਸਬੰਧਾਂ ‘ਤੇ ਚਰਚਾ ਕੀਤੀ।

ਪ੍ਰਧਾਨ ਮੰਤਰੀ ਨੇ ਖੇਤਰੀ ਅਤੇ ਆਲਮੀ ਘਟਨਾਕ੍ਰਮ ਬਾਰੇ ਫਾਦਰ ਅਮੀਰ ਦੀਆਂ ਅਨੁਭਵੀ ਟਿੱਪਣੀਆਂ ਦਾ ਸ਼ਲਾਘਾ ਕੀਤੀ।

ਫਾਦਰ ਅਮੀਰ ਨੇ ਇਸ ਬਾਤ ਦੀ ਪੁਸ਼ਟੀ ਕੀਤੀ ਕਿ ਭਾਰਤ ਅਤੇ ਕਤਰ ਅਟੁੱਟ ਬੰਧਨ ਸਾਂਝਾ ਕਰਦੇ ਹਨ, ਜੋ ਆਪਸੀ ਵਿਸ਼ਵਾਸ ਅਤੇ ਸਹਿਯੋਗ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਤਰ ਦੇ ਵਿਕਾਸ ਅਤੇ ਦੁਵੱਲੀ ਸਾਂਝੇਦਾਰੀ ਨੂੰ ਹੁਲਾਰਾ ਦੇਣ ਵਿੱਚ ਭਾਰਤੀ ਸਮੁਦਾਇ ਦੀ ਭੂਮਿਕਾ ਦੀ ਭੀ ਸ਼ਲਾਘਾ ਕੀਤੀ।