ਮੁੱਖ ਮੰਤਰੀ ਵੱਲੋਂ ਸਾਬਕਾ ਸਟੇਟ ਚੋਣ ਕਮਿਸ਼ਨਰ ਸੀ.ਐਲ.ਬੈਂਸ ਦੇ ਦੇਹਾਂਤ ਉਤੇ ਦੁੱਖ ਦਾ ਪ੍ਰਗਟਾਵਾ

chief minister punjab Captain Amrinder Singh

ਚੰਡੀਗੜ੍ਹ, 26 ਅਕਤੂਬਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸਾਬਕਾ ਸਟੇਟ ਚੋਣ ਕਮਿਸ਼ਨਰ ਅਤੇ ਸੇਵਾ ਮੁਕਤ ਸੀਨੀਅਰ ਆਈ.ਏ.ਐਸ. ਅਧਿਕਾਰੀ ਸੀ.ਐਲ.ਬੈਂਸ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਸ੍ਰੀ ਬੈਂਸ 78 ਵਰ੍ਹਿਆਂ ਦੇ ਸਨ।
ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ 1966 ਬੈਚ ਦੇ ਪੰਜਾਬ ਕਾਡਰ ਦੇ ਆਈ.ਏ.ਐਸ. ਅਧਿਕਾਰੀ ਸੀ.ਐਲ.ਬੈਂਸ ਨੂੰ ਕੁਸ਼ਲ ਪ੍ਰਸ਼ਾਸਕ, ਬਿਹਤਰੀਨ ਸਿਵਲ ਅਧਿਕਾਰੀ ਤੇ ਭੱਦਰਪੁਰਖ ਅਫਸਰ ਦੱਸਿਆ ਜੋ ਚੰਗੇ ਦਿਲ ਵਾਲੇ ਇਨਸਾਨ ਸਨ। ਸੀ.ਐਲ.ਬੈਂਸ ਨੇ ਵੱਖ-ਵੱਖ ਅਹੁਦਿਆਂ ਉਤੇ ਸਮਰਪਣ ਭਾਵਨਾ ਅਤੇ ਪੂਰੀ ਪੇਸ਼ੇਵਾਰਨਾ ਪਹੁੰਚ ਨਾਲ ਸੇਵਾਵਾਂ ਨਿਭਾਉਂਦਿਆਂ ਸੂਬੇ ਦੀ ਸੇਵਾ ਕੀਤੀ ਹੈ।
ਮੁੱਖ ਮੰਤਰੀ ਨੇ ਪੀੜਤ ਪਰਿਵਾਰ, ਰਿਸ਼ਤੇਦਾਰਾਂ ਤੇ ਸਨੇਹੀਆਂ ਨਾਲ ਹਮਦਰਦੀ ਜ਼ਾਹਰ ਕਰਦਿਆਂ ਵਿਛੜੀ ਹੋਈ ਰੂਹ ਦੀ ਆਤਮਿਕ ਸਾਂਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦੀ ਅਰਦਾਸ ਕੀਤੀ।