ਚੰਡੀਗੜ•, 19 ਮਾਰਚ:
ਪੰਜਾਬ ਦੇ ਡੀਜੀਪੀ ਸ੍ਰੀ ਦਿਨਕਰ ਗੁਪਤਾ ਨੇ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਇਕ ਵੱਡੀ ਚੁਣੌਤੀ ਕਰਾਰ ਦਿੱਤਾ ਹੈ ਪਰ ਨਾਲ ਹੀ ਇਹ ਵੀ ਕਿਹਾ ਕਿ ਪੰਜਾਬ ਪੁਲਿਸ ਨੇ ਇਸ ਦਾ ਮੁਕਾਬਲਾ ਕਰਨ ਲਈ ਮਿਸਾਲੀ ਕੰਮ ਕੀਤਾ ਹੈ ਜਦਕਿ ਸਰਹੱਦ ਪਾਰ ਅੱਤਵਾਦ ਨੂੰ ਰੋਕਣ ਲਈ ਪੂਰੀ ਤਰ•ਾਂ ਚੌਕਸ ਵੀ ਰਿਹਾ ਹੈ।
ਸਰਹੱਦ ਪਾਰ ਅੱਤਵਾਦ ਨੂੰ ਰੋਕਣ ‘ਤੇ ਗੱਲਬਾਤ ਦੌਰਾਨ ਡੀਜੀਪੀ ਨੇ ਕਿਹਾ ਕਿ 1980 ਤੋਂ 1993 ਦੇ ਅੱਤਵਾਦ ਪੜਾਅ ਦੌਰਾਨ ਪੰਜਾਬ ਵਿਚ ਮਿੱਥ ਕੇ ਕਤਲ ਹੋਏ ਅਤੇ ਅੱਤਵਾਦ ਬਹੁਤ ਜ਼ਿਆਦਾ ਕਿਰਿਆਸੀਲ ਸੀ। ਤਕਰੀਬਨ 28000 ਲੋਕ ਆਪਣੀਆਂ ਜਾਨਾਂ ਗੁਆ ਬੈਠੇ ਪਰ ਪੰਜਾਬ ਪੁਲਿਸ ਨੇ ਰਾਜ ਦੇ ਲੋਕਾਂ ਦੇ ਸਹਿਯੋਗ ਅਤੇ ਮਜ਼ਬੂਤ ਰਾਜਨੀਤਿਕ ਇੱਛਾ ਨਾਲ ਇਸ ਦਹਿਸ਼ਤ ‘ਤੇ ਕਾਬੂ ਪਾਇਆ ਸੀ।
ਉਹਨਾਂ ਯਾਦ ਕੀਤਾ ਕਿ “ਜਦੋਂ ਮੈਂ 1992 ਵਿੱਚ ਹੁਸ਼ਿਆਰਪੁਰ ਵਿਖੇ ਐਸਐਸਪੀ ਤਾਇਨਾਤ ਸੀ ਤਾਂ ਉਦੋ ਅੱਤਵਾਦ ਇੱਕ ਵੱਡੀ ਸਮੱਸਿਆ ਸੀ, ਪਰ ਉਸ ਸਮੇਂ ਡੀਜੀਪੀ ਕੇਪੀਐਸ ਗਿੱਲ ਸਨ, ਜਿਨ•ਾਂ ਨੂੰ ਸਭ ਤੋਂ ਬਿਹਤਰ ਪੁਲਿਸ ਆਗੂ ਮੰਨਿਆ ਜਾਂਦਾ ਸੀ, ਉਹਨਾਂ ਨੇ ਪੰਜਾਬ ਵਿਚਲੇ ਅੱਤਵਾਦ ਦੀਆਂ ਜੜ•ਾਂ ਹਿੱਲਾ ਦਿੱਤੀਆਂ। ਉਸ ਸਮੇਂ, ਨੇਤਾਵਾਂ ਨੇ ਵੀ ਪੰਜਾਬ ਪੁਲਿਸ ਵਿਚ ਊਰਜਾ ਭਰ ਦਿੱਤੀ ਅਤੇ ਅੱਤਵਾਦ ਵਿਰੁੱਧ ਲੜਾਈ ਵਿਚ ਮਜ਼ਬੂਤ ਰਹਿਣ ਲਈ ਪ੍ਰੇਰਿਤ ਕੀਤਾ।”
ਡੀਜੀਪੀ ਨੇ ਕਿਹਾ ਕਿ ਇੱਕ ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਵਿੱਚ ਪਾਕਿਸਤਾਨ ਆਪਣੇ ਖਾਲਿਸਤਾਨੀ ਏਜੰਡੇ ਨਾਲ ਨੌਜਵਾਨਾਂ ਨੂੰ ਭੜਕਾਉਣ ਲਈ ਨਸ਼ਿਆਂ ਦੀ ਤਸਕਰੀ ਅਤੇ ਅੱਤਵਾਦ ਨੂੰ ਮੁੜ ਪੈਦਾ ਕਰਨ ਲਈ ਡਰੋਨਾਂ ਦੀ ਵਰਤੋਂ ਕਰ ਰਿਹਾ ਹੈ। ਡੀਜੀਪੀ ਨੇ ਕਿਹਾ ਕਿ ਅਤਿ ਆਧੁਨਿਕ ਹਥਿਆਰ, ਹੱਥ ਗੋਲੇ ਅਤੇ ਨਸ਼ੀਲੇ ਪਦਾਰਥ ਡਰੋਨਾਂ ਰਾਹੀਂ ਭਾਰਤ ਭੇਜੇ ਗਏ। ਉਨ•ਾਂ ਕਿਹਾ, “ਹਾਲਾਂਕਿ, ਉੱਚ ਪੱਧਰੀ ਨਿਗਰਾਨੀ ਅਤੇ ਖੁਫੀਆ ਸੂਚਨਾ ਦੇ ਨਾਲ, ਅਸੀਂ ਇਸ ਨਵੀਂ ਚੁਣੌਤੀ ਨੂੰ ਕਾਬੂ ਕਰਨ ਵਿੱਚ ਕਾਫੀ ਸਫਲ ਹੋਏ ਹਾਂ।” ਉਹਨਾਂ ਅੱਗੇ ਕਿਹਾ ਕਿ ਪੰਜਾਬ ਪੁਲਿਸ ਨੇ ਹੁਣ ਤੱਕ 32 ਅੱਤਵਾਦੀ ਮੌਡੀਊਲਾਂ ਦਾ ਵੀ ਪਰਦਾਫਾਸ਼ ਕੀਤਾ ਹੈ।
ਡੀ.ਜੀ.ਪੀ ਨੇ ਕਿਹਾ ਕਿ ਪਾਕਿਸਤਾਨ ਦੀ ਲੰਬੀ ਸਰਹੱਦ ਸਾਡੇ ਲਈ ਹਮੇਸ਼ਾਂ ਚੁਣੌਤੀ ਬਣੀ ਰਹੇਗੀ। ਇਸ ਤੋਂ ਇਲਾਵਾ, ਪਾਕਿਸਤਾਨ ਨਸ਼ਿਆਂ ਦੀ ਸਪਲਾਈ ਦੇ ਨਵੇਕਲੇ ਢੰਗਾਂ ਦੀ ਵਰਤੋਂ ਕਰ ਰਿਹਾ ਹੈ, ਪਰ ਸਾਡੀ ਫੌਜ ਇਸ ਸਮੱਸਿਆ ਨੂੰ ਹੱਲ ਕਰਨ ਲਈ ਤਿਆਰ ਹੈ। ਉਨ•ਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪੁਲਿਸ ਵੱਲੋਂ ਸਾਰੇ ਯਤਨ ਕੀਤੇ ਜਾ ਰਹੇ ਹਨ।
ਬੀ.ਐਸ.ਐਫ ਦੇ ਸਾਬਕਾ ਡੀ.ਆਈ.ਜੀ ਆਰ.ਕੇ. ਭਾਰਗਵ ਨੇ ਕਿਹਾ ਕਿ 1980 ਤੋਂ ਬਾਅਦ ਪਾਕਿਸਤਾਨ ਪੰਜਾਬ ਰਾਜ ਦੇ ਫਿਰਕਿਆਂ ਨੂੰ ਵੰਡਣ ਲਈ ਪੰਜਾਬ ਵਿੱਚ ਅੱਤਵਾਦ ਨੂੰ ਸ਼ੈਹ ਦੇ ਰਿਹਾ ਹੈ, ਪਰ ਭਾਰਤੀ ਸੁਰੱਖਿਆ ਬਲਾਂ ਅਤੇ ਪੰਜਾਬ ਪੁਲਿਸ ਨੇ ਉਸਦੇ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕੀਤਾ ਹੈ।
ਸਾਬਕਾ ਚੀਫ ਇੰਟੀਗਰੇਟਡ ਡਿਫੈਂਸ ਸਟਾਫ ਅਤੇ ਕਸ਼ਮੀਰ ਦੇ ਕੋਰਪਸ ਕਮਾਂਡਰ ਲੈਫਟੀਨੈਂਟ ਜਨਰਲ ਸਤੀਸ਼ ਦੁਆ ਨੇ ਕਿਹਾ ਕਿ ਰਾਜ ਪੁਲਿਸ ਤੋਂ ਇਲਾਵਾ ਕਈ ਏਜੰਸੀਆਂ ਨੇ ਪੰਜਾਬ ਵਿਚੋਂ ਅੱਤਵਾਦ ਨੂੰ ਖਤਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਗੁਆਂਢੀ ਦੇਸ਼ ਵਲੋਂ ਡਰੋਨ ਦੀ ਵਰਤੋਂ ‘ਤੇ ਟਿੱਪਣੀ ਕਰਦਿਆਂ ਉਨ•ਾਂ ਕਿਹਾ ਕਿ ਇਨ•ਾਂ ਮਸ਼ੀਨਾਂ ਨੂੰ ਠੱਲ• ਪਾਉਣ ਲਈ ਬਹੁਤ ਹੀ ਸਟੀਕ ਖੁਫੀਆ ਜਾਣਕਾਰੀ ਸਮੇਂ ਦੀ ਲੋੜ ਹਨ।
ਪੰਜਾਬ ਨੂੰ ਸੁਰੱਖਿਅਤ ਰੱਖਣ ਦੇ ਮੁੱਦੇ ‘ਤੇ ਵਿਚਾਰ ਕਰਦਿਆਂ ਏ.ਡੀ.ਜੀ.ਪੀ ਕਮਿਊਨਿਟੀ ਅਫੇਅਰਜ਼ ਗੁਰਪ੍ਰੀਤ ਕੌਰ ਦਿਓ ਨੇ ਕਿਹਾ ਕਿ ਪੰਜਾਬ ਵਿੱਚ ਔਰਤਾਂ ਦੀ ਸੁਰੱਖਿਆ ਹਮੇਸ਼ਾਂ ਇੱਕ ਵੱਡੀ ਚੁਣੌਤੀ ਰਹੀ ਹੈ, ਜਿਵੇਂ ਪੰਜਾਬ ਵਿੱਚ ਔਰਤਾਂ ਵਿਰੁੱਧ ਜੁਰਮ, ਬਲਾਤਕਾਰ, ਜਿਨਸੀ ਸ਼ੋਸ਼ਣ ਅਤੇ ਘਰੇਲੂ ਹਿੰਸਾ ਵਰਗੀਆਂ ਸਮੱਸਿਆਵਾਂ ਖੜ•ੀਆਂ ਹੁੰਦੀਆਂ ਰਹੀਆਂ ਹਨ। ਇਸ ਲਈ ਪੰਜਾਬ ਸਰਕਾਰ ਨੇ ਕਈ ਠੋਸ ਕਦਮ ਚੁੱਕੇ ਹਨ ਅਤੇ ਇਸ ਦੇ ਹਿੱਸੇ ਵਜੋਂ ਸ਼ੁਰੂ ਕੀਤੀ ਗਈ ਹੈਲਪਲਾਈਨ ਨੰਬਰ ‘ਤੇ ਹੁਣ ਤੱਕ 50000 ਕਾਲਾਂ ਆ ਚੁੱਕੀਆਂ ਹਨ। ਇਨ•ਾਂ ਵਿਚੋਂ 21000 ਕਾਲਾਂ ਘਰੇਲੂ ਹਿੰਸਾ ਨਾਲ ਸਬੰਧਤ ਸਨ। ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਬਲਾਤਕਾਰ ਪੀੜਤਾਂ ਨੂੰ ਸਲਾਹ ਦੇਣ ਲਈ 114 ‘ਸਾਂਝ ਕੇਂਦਰ ਵੀ ਖੋਲ•ੇ ਗਏ ਹਨ।

English






