ਸੰਵਿਧਾਨ ਦਿਵਸ ਦੇ ਸਬੰਧ ਵਿੱਚ ਵੱਖ-ਵੱਖ ਸਕੂਲਾਂ  ਵਿੱਚ ਸਮਾਗਮ

ਸੰਵਿਧਾਨ ਦਿਵਸ
ਸੰਵਿਧਾਨ ਦਿਵਸ ਦੇ ਸਬੰਧ ਵਿੱਚ ਵੱਖ-ਵੱਖ ਸਕੂਲਾਂ  ਵਿੱਚ ਸਮਾਗਮ

Sorry, this news is not available in your requested language. Please see here.

ਗੁਰਦਾਸਪੁਰ ,26 ਨਵੰਬਰ 2021

ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਮੁਤਬਿਕ ਅਤੇ ਸ੍ਰੀਮਤੀ ਰਮੇਸ਼ ਕੁਮਾਰੀ ਮਾਨਯੋਗ ਜ਼ਿਲ੍ਹਾ ਤੇ ਸ਼ੈਸ਼ਨ ਜੱਜ –ਕਮ-ਚੇਅਰਮੈਨ , ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ  ਅਤੇ ਮੈਡਮ ਨਵਦੀਪ ਕੌਰ ਗਿੱਲ, ਸਕੱਤਰ , ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੀ ਦੇਖ ਰੇਖ ਹੇਠ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ),ਗੁਰਦਾਸਪੁਰ ਨੂੰ ਹਦਾਇਤ ਜਾਰੀ ਕੀਤੀਆਂ ਗਈਆਂ ਸਨ ਕਿ ਸਮੂਹ ਸਕੂਲਾਂ ਵਿੱਚ ਸੰਵਿਧਾਨ ਦਿਵਸ ਦੇ ਮੌਕੇ ਤੇ ਬੱਚਿਆਂ ਦੁਆਰਾ ਸੰਵਿਧਾਨ ਦੀ ਪ੍ਰਸਤਾਵਨਾ ਸਾਰੇ ਸਕੂਲਾਂ ਵਿੱਚ ਪੜੀ ਜਾਵੇ । ਇਸ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ 602 ਸਕੂਲਾਂ ਵਿੱਚ ਇਸ ਮੌਕੇ ਤੇ 33127 ਬੱਚਿਆਂ ਦੁਆਰਾ ਪ੍ਰਸਤਾਵਨਾ ਪੜੀ ਗਈ ।

ਹੋਰ ਪੜ੍ਹੋ :-ਪੰਜਾਬ ਦੇ ਵੀ.ਵੀ.ਆਈ.ਪੀਜ਼ ਸੁਰੱਖਿਆ ਲਈ ਗ਼ੈਰ- ਪੰਜਾਬੀਆਂ ਨੂੰ ਭਰਤੀ ਕੀਤੇ ਜਾਣ ਦਾ ਮਾਮਲਾ

ਮੈਡਮ ਨਵਦੀਪ ਕੌਰ ਗਿੱਲ , ਸਕੱਤਰ ਜ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਸ ਮੌਕੇ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੇ ਵੱਖ-ਵੱਖ ਪੈਨਲ ਐਡਵੋਕੇਟਜ ਜਿਵੇ ਕਿ ਮਿਸ ਰੁਫਸਾ ਸਭਰਵਾਲ, ਸ੍ਰੀ ਕਿਸ਼ਨ ਗੋਪਾਲ ਮੱਲ੍ਹੀ , ਸ੍ਰੀ ਗੁਰਲਾਲ ਸਿੰਘ ਪੰਨੂੰ ਅਤੇ ਸ੍ਰੀ ਪ੍ਰਭਦੀਪ ਸਿੰਘ ਸੰਧੂ ਦੁਆਰਾ ਵੱਖ-ਵੱਖ ਸਕੂਲਾਂ ਵਿੱਚ ਜਾ ਕੇ  ਸੈਮੀਨਾਰਾ ਲਗਾਏ ਗਏ ਅਤੇ ਉਨ੍ਹਾਂ ਬੱਚਿਆਂ ਨੂੰ ਆਪਣੇ ਸੰਬੋਧਨ ਵਿੱਚ ਸੰਵਿਧਾਨ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ ਕਿਹਾ ਕਿ ਇਹ ਸੰਵਿਧਾਨ ਹੀ ਹੈ ਜਿਸ ਨੇ ਸਾਨੂੰ ਬਰਾਬਰਤਾ, ਆਪਸੀ ਭਾਈਚਾਰੇ ਅਤੇ ਧਾਰਮਿਕ ਭਾਈਚਾਰੇ ਸਬੰਧੀ ਆਜ਼ਾਦੀ ਦਿੱਤੀ ਹੈ ।

ਇਸ ਤੋਂ ਇਲਾਵਾ ਪੈਨਲ ਐਡਵੋਕੇਟਜ਼ ਨੇ ਬੱਚਿਆਂ ਨੂੰ ਉਨ੍ਹਾਂ ਦੇ ਹੱਕਾਂ ਅਤੇ ਫਰਜਾਂ ਸਬੰਧੀ ਜਾਣਕਾਰੀ ਵੀ ਦਿੱਤੀ । ਇਸ ਤੋਂ ਇਲਾਵਾ ਪੈਨਲ ਐਡਵੋਕੇਟ ਸ੍ਰੀ ਪ੍ਰਭਦੀਪ ਸਿੰਘ ਸੰਧੂ ਨੇ ਤਿੰਨ ਪਿੰਡਾਂ (ਆਲੇਚੱਕ, ਭਗਵਾਨਪੁਰ ਅਤੇ ਭੁਕਰਾ ) ਵਿੱਚ ਨਾਲਸਾ ਵੱਲੋਂ ਚਲਾਈ ਜਾ ਰਹੀਆਂ ਸਕੀਮਾਂ , ਨੈਸ਼ਨਲ ਲੋਕ ਅਦਾਲਤ ਅਤੇ ਸੰਵਿਧਾਨ ਬਾਰੇ ਲਗਭਗ 70 ਲੋਕਾਂ ਨੂੰ ਜਾਗਰੂਕ ਕੀਤਾ।

ਕੈਪਸ਼ਨ  : – ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸੰਵਿਧਾਨ ਦਿਵਸ ਦੇ ਸਬੰਧ ਵਿੱਚ ਕਰਵਾਏ ਗਏ ਸਮਾਗਮ ਦਾ ਦ੍ਰਿਸ਼ ।