ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਸਬੰਧੀ ਅਰਜ਼ੀਆਂ ਦੀ ਮੰਗ

Sorry, this news is not available in your requested language. Please see here.

ਪੁਰਸਕਾਰ ਜਿੱਤਣ ਵਾਲੇ ਨੂੰ ਮੈਡਲ, ਸਰਟੀਫਿਕੇਟ ਅਤੇ 51,000 ਰੁਪਏ ਦੀ ਨਕਦ ਰਾਸ਼ੀ ਦਿੱਤੀ ਜਾਵੇਗੀ

ਗੁਰਦਾਸਪੁਰ, 1 ਨਵੰਬਰ :-  ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਸਾਲ 2021-22 ਦੇਣ ਲਈ ਗੁਰਦਾਸਪੁਰ ਜਿ਼ਲ੍ਹੇ ਦੇ ਯੁਵਕ/ਯੁਵਤੀਆਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸਫਾਕ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਇਹ ਪੁਰਸਕਾਰ ਉਨ੍ਹਾਂ ਯੁਵਕ/ਯੁਵਤੀਆਂ ਨੂੰ ਦਿੱੱਤਾ ਜਾਣਾ ਹੈ ਜਿਹਨ੍ਹਾਂ ਨੇ ਪਿਛਲੇ ਦੋ ਸਾਲਾਂ ਦੌਰਾਨ ਯੁਵਕ ਗਤੀਵਿਧੀਆਂ ਜਿਵੇਂ ਯੁਵਕ ਭਲਾਈ ਗਤੀਵਿਧੀਆਂ, ਕੌਮੀ ਸੇਵਾ ਯੋਜਨਾ, ਐਨ.ਸੀ.ਸੀ, ਸੱਭਿਆਚਾਰਕ ਗਤੀਵਿਧੀਆਂ, ਹਾਈਕਿੰਗ ਟਰੇਕਿੰਗ, ਪਰਬਤਾ ਰੋਹਣ, ਯੂਥ ਲੀਡਰਸਿ਼ਪ ਟਰੇਨਿੰਗ ਕੈਂਪ, ਸਮਾਜ ਸੇਵਾ, ਖੇਡਾਂ, ਰਾਸ਼ਟਰੀ ਏਕਤਾ ਕੈਂਪ, ਖੂਨਦਾਨ ਕੈਂਪ, ਨਸਿ਼ਆਂ ਵਿਰੁੱਧ ਜਾਗਰੂਕਤਾ ਮੁਹਿੰਮ, ਵਿੱਦਿਅਕ ਯੋਗਤਾ, ਬਹਾਦਰੀ ਦੇ ਕਾਰਨਾਮੇ, ਸਕਾਊਟਿੰਗ ਐਂਡ ਗਾਈਡਿੰਗ ਅਤੇ ਸਾਹਸੀ ਗਤੀਵਿਧੀਆਂ ਵਿੱਚ ਉੱਘਾ ਤੇ ਸ਼ਲਾਘਾਯੋਗ ਕਾਰਜ ਕੀਤਾ ਹੋਵੇ। ਇਸ ਐਵਾਰਡ ਲਈ ਯੁਵਕ/ਯੁਵਤੀਆਂ ਦੀ ਉਮਰ 31 ਮਾਰਚ 2022 ਤੱਕ 15 ਤੋਂ 35 ਸਾਲ ਦੇ ਵਿਚਕਾਰ ਹੋਵੇ। ਉਨ੍ਹਾਂ ਦੱਸਿਆ ਕਿ ਉਮੀਦਵਾਰ ਵੱਲੋਂ ਕੀਤੀਆਂ ਗਤੀਵਿਧੀਆਂ ਸਵੈ-ਇਛੁੱਕ ਅਤੇ ਬਿਨਾਂ ਕਿਸੇ ਸੇਵਾ ਫਲ ਤੋਂ ਕੀਤੀਆਂ ਹੋਣੀਆਂ ਚਾਹੀਦੀਆਂ ਹਨ। ਇਸ ਸਟੇਟ ਐਵਾਰਡ ਵਿੱਚ ਚੁਣੇ ਜਾਣ ਵਾਲੇ ਨੌਜਵਾਨਾਂ ਨੂੰ ਵਿਭਾਗ ਵੱਲੋਂ ਇੱਕ ਮੈਡਲ,ਸਰਟੀਫਿਕੇਟ,ਸਕਰੋਲ ਅਤੇ 51,000/- ਰੁਪਏ ਦੀ ਰਾਸ਼ੀ ਨਕਮ ਰੂਪ ਵਿੱਚ ਦਿੱਤੀ ਜਾਵੇਗੀ।

ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਰਵੀ ਪਾਲ ਵੱਲੋਂ ਦੱਸਿਆ ਗਿਆ ਕਿ ਜਿ਼ਲ੍ਹਾ ਗੁਰਦਾਸਪੁਰ ਦੇ ਨੌਜਵਾਨ ਰਾਜ ਪੁਰਸਕਾਰ ਲਈ 30 ਨਵੰਬਰ 2022 ਤੱਕ ਆਪਣੀਆਂ ਅਰਜ਼ੀਆਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਸ਼ਹੀਦ ਨਵਦੀਪ ਸਿੰਘ ਸਟੇਡੀਅਮ ਗੁਰਦਾਸਪੁਰ ਵਿਖੇ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਪੁਰਸਕਾਰ ਸਬੰਧੀ ਬਿਨੈ-ਪੱਤਰ ਦੇਣ ਲਈ ਨਿਰਧਾਰਿਤ ਪ੍ਰੋਫਾਰਮਾ ਵੀ ਇਸ ਦਫ਼ਤਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਦਫ਼ਤਰ ਵਿਖੇ 30 ਨਵੰਬਰ 2022 ਤੋਂ ਬਾਅਦ ਅਤੇ ਅਧੂਰੀਆਂ ਪ੍ਰਾਪਤ ਅਰਜ਼ੀਆਂ ਤੇ ਕੋਈ ਵੀ ਵਿਚਾਰ ਨਹੀਂ ਕੀਤਾ ਜਾਵੇਗਾ।

 

ਹੋਰ ਪੜੋ :- ਕਿਸਾਨ ਰਿਵਾੲਤੀ ਫਸਲੀ ਚੱਕਰ ਵਿੱਚੋਂ ਨਿਕਲ ਕੇ ਬਾਗਬਾਨੀ ਨੂੰ ਅਪਨਾਉਣ