ਐੱਸਡੀਐੱਮ ਵੱਲੋਂ ਝੋਨੇ ਦੀ ਸੁਚੱਜੀ ਖ਼ਰੀਦ ਸਬੰਧੀ ਅਧਿਕਾਰੀਆਂ ਨਾਲ ਬੈਠਕ  

Sorry, this news is not available in your requested language. Please see here.

 ਅਬੋਹਰ 13 ਅਕਤੂਬਰ  :- 

ਅਬੋਹਰ ਦੀ ਉਪਮੰਡਲ ਮੈਜਿਸਟ੍ਰੇਟ ਕਮ ਪ੍ਰਬੰਧਕ ਮਾਰਕੀਟ ਕਮੇਟੀ ਅਬੋਹਰ ਸ਼੍ਰੀ ਅਕਾਸ਼ ਬਾਂਸਲ ਆਈ ਏ ਐਸ ਵੱਲੋਂ ਦਫਤਰ ਮਾਰਕੀਟ ਕਮੇਟੀ ਅਬੋਹਰ ਵਿਖੇ ਸਾਉਣੀ ਸੀਜ਼ਨ ਦੇ ਸਬੰਧ ਵਿਚ ਮੀਟਿੰਗ ਕੀਤੀ ਗਈ  । ਜਿਸ ਵਿੱਚ ਸਕੱਤਰ ਮਾਰਕੀਟ ਕਮੇਟੀ ਅਬੋਹਰ, ਕਿਸਾਨ ਯੂਨੀਅਨ ਦੇ ਮੈਂਬਰ, ਆਡ਼੍ਹਤੀਏ, ਸ਼ੈਲਰ ਮਾਲਕ ਅਤੇ ਸਬੰਧਤ ਖਰੀਦ ਏਜੰਸੀਆਂ ਦੇ ਇੰਸਪੈਕਟਰ ਆਦਿ ਹਾਜ਼ਰ ਹੋਏ । ਮੀਟਿੰਗ ਵਿੱਚ ਉਪ ਮੰਡਲ ਮੈਜਿਸਟ੍ਰੇਟ ਨੇ ਸਖ਼ਤ ਹਦਾਇਤ ਕੀਤੀ ਕਿ ਸਾਉਣੀ ਸੀਜ਼ਨ ਦੌਰਾਨ ਮੰਡੀ ਵਿੱਚ ਆੜ੍ਹਤੀਆਂ ਕੋਲ ਬਾਰਿਸ਼ ਹੋਣ ਦੀ ਸੂਰਤ ਵਿਚ ਜਿਣਸ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਜਿਣਸ ਨੂੰ ਢਕਣ ਲਈ ਤਰਪਾਲਾਂ ਦਾ ਪੂਰਾ ਪ੍ਰਬੰਧ ਹੋਣਾ ਯਕੀਨੀ ਬਣਾਇਆ ਜਾਵੇ । ਉਨ੍ਹਾਂ ਕਿਹਾ ਕਿ ਫਸਲ ਦੀਆਂ   ਢੇਰੀਆਂ ਦੀ ਨਮੀ ਚੈੱਕ ਕਰਨ ਲਈ ਕੇਵਲ ਮਾਰਕੀਟ ਕਮੇਟੀ ਦੇ ਮੁਆਈਸਚਰ ਮੀਟਰਾਂ ਹੀ ਵਰਤੋਂ ਵਿੱਚ ਲਿਆਂਦੇ ਜਾਣ ਅਤੇ ਜੇਕਰ ਕੋਈ ਵੀ ਕਿਸੇ ਹੋਰ ਮੁਆਈਸਚਰ   ਮੀਟਰ ਨਾਲ ਝੋਨੇ ਵਿੱਚ ਨਵੀਂ ਚੈੱਕ ਕਰਦਾ ਪਕੜਿਆ ਗਿਆ ਤਾਂ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ  ਜਾਵੇਗੀ। ਇਸ ਦੇ ਨਾਲ ਹੀ ਸਬੰਧਤ ਖ਼ਰੀਦ ਏਜੰਸੀਆਂ ਦੇ ਇੰਸਪੈਕਟਰਾਂ ਨੂੰ ਵੀ ਸਖ਼ਤ ਹਦਾਇਤ ਕੀਤੀ ਗਈ ਕਿ ਖਰੀਦ ਕੀਤੀ ਗਈ ਜਿਣਸ ਦੀ 72 ਘੰਟੇ ਦੇ ਵਿਚ ਵਿਚ ਮੰਡੀ ਵਿੱਚੋਂ ਲਿਫਟਿੰਗ ਯਕੀਨੀ ਬਣਾਈ ਜਾਵੇ  । ਇਸ ਤੋਂ ਇਲਾਵਾ ਸਾਉਣੀ ਸੀਜ਼ਨ ਦੌਰਾਨ ਲਈ ਸ਼ਿਕਾਇਤ ਨਿਵਾਰਨ ਕਮੇਟੀ ਦਾ ਵੀ ਗਠਨ ਕੀਤਾ ਗਿਆ ਜੋ ਕਿ ਸਾਉਣੀ ਸੀਜ਼ਨ ਦੌਰਾਨ ਮੰਡੀ ਵਿੱਚ ਕਿਸੇ ਵੀ ਤਰ੍ਹਾਂ ਦਾ ਮੱਤਭੇਦ ਹੋਣ ਤੇ ਉਸਦਾ ਨਿਪਟਾਰਾ /ਹੱਲ ਕਰੇਗੀ।  ਇਸ ਦੇ ਨਾਲ ਹੀ ਉਪ ਮੰਡਲ ਮੈਜਿਸਟ੍ਰੇਟ ਕਮ ਪ੍ਰਬੰਧਕ ਮਾਰਕੀਟ ਕਮੇਟੀ  ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀ ਵਿੱਚ ਸੁੱਕੀ ਜਿਣਸ ਹੀ ਲੈ ਕੇ ਆਉਣ  ।