ਕਿਹਾ ਧੀਆਂ ਨੂੰ ਜੇ ਕਰ ਪੁੱਤਰਾਂ ਵਾਂਗ ਮੌਕੇ ਮਿਲਣ ਤਾਂ ਉਹ ਵੀ ਨਾਂ ਰੋਸ਼ਨ ਕਰ ਸਕਦੀਆਂ ਹਨ
ਬਰਨਾਲਾ, 29 ਮਾਰਚ :-
ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ, ਆਈ. ਏ. ਐੱਸ., ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਯੁਵਾ ਪੁਰਸਕਾਰ ਵਿਜੇਤਾ ਨਵਜੋਤ ਕੌਰ ਨੂੰ ਆਪਣੇ ਦਫਤਰ ਵਿਖੇ ਸਨਮਾਨਿਤ ਕੀਤਾ।
ਇਸ ਮੌਕੇ ਬੋਲਦਿਆਂ ਉਹਨਾਂ ਨਵਜੋਤ ਨੂੰ ਕਿਹਾ ਕਿ ਉਹ ਆਪਣੀ ਪੜ੍ਹਾਈ ਜਾਰੀ ਰੱਖੇ। ਉਹਨਾਂ ਕਿਹਾ ਕਿ ਪਿੰਡ ਭੈਣੀ ਜੱਸਾ ਦੀ ਨਵਜੋਤ ਕੌਰ ਅੱਜ ਦੇ ਨੌਜਵਾਨਾਂ ਲਈ ਮਿਸਾਲ ਹੈ ਜਿਸ ਨੇ ਮੇਹਨਤ ਨਾਲ ਨਾ ਕੇਵਲ ਆਪ ਉੱਚ ਸਥਾਨ ਹਾਸਿਲ ਕੀਤਾ ਹੈ ਬਲਕਿ ਸਮਾਜ ਨੂੰ ਵੀ ਬਹੁਤ ਕੁਝ ਦਿੱਤਾ ਹੈ।
ਉਹਨਾਂ ਨਵਜੋਤ ਦੇ ਪਿਤਾ ਗੁਰਸੰਗਤ ਸਿੰਘ ਨੂੰ ਵੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਗੁਰਸੰਗਤ ਸਿੰਘ ਵਾਂਗ ਜੇ ਕਰ ਹਰ ਇੱਕ ਮਾਤਾ-ਪਿਤਾ ਧੀਆਂ-ਪੁੱਤਾਂ ਚ ਫਰਕ ਖਤਮ ਕਰਕੇ ਧੀਆਂ ਨੂੰ ਪੁੱਤਾਂ ਦੇ ਬਰਾਬਰ ਮੌਕੇ ਦਵੇ ਤਾਂ ਨਵਜੋਤ ਵਰਗੀਆਂ ਧੀਆਂ ਸਮਾਜ ਲਈ ਵਰਦਾਨ ਸਾਬਤ ਹੋਣਗੀਆਂ ।
ਇਸ ਮੌਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰਘਬੀਰ ਸਿੰਘ ਮਾਨ, ਵਿਭਾਗ ਤੋਂ ਲਖਵਿੰਦਰ ਸਿੰਘ ਵੀ ਹਾਜ਼ਰ ਸਨ।
ਪਿੰਡ ਭੈਣੀ ਜੱਸਾ ਵਾਸੀ ਨਵਜੋਤ ਕੌਰ ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਯੁਵਾ ਪੁਰਸਕਾਰ ਦੇ ਕੇ ਸਨਮਾਨਤ ਕੀਤਾ। ਇਹ ਐਵਾਰਡ 23 ਮਾਰਚ ਨੂੰ ਹੁਸੈਨੀਵਾਲਾ, ਜ਼ਿਲ੍ਹਾ ਫਿਰੋਜ਼ਪੁਰ, ਵਿਖੇ ਸੂਬਾ ਪੱਧਰੀ ਸਮਾਗਮ ਦੌਰਾਨ ਪੰਜਾਬ ਸਰਕਾਰ ਦੇ ਖੇਡ ਅਤੇ ਯੁਵਾ ਮਾਮਲੇ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਦੀ ਹਾਜ਼ਰੀ ਵਿੱਚ ਦਿੱਤਾ ਗਿਆ। ਪੰਜਾਬ ਸਰਕਾਰ ਵਲੋਂ ਨਵਜੋਤ ਕੌਰ ਨੂੰ ਰੁ 51000 ਦੀ ਨਗਦ ਰਾਸ਼ੀ, ਸਰਟੀਫਿਕੇਟ, ਮੈਡਲ ਅਤੇ ਬਲੇਜ਼ਰ ਦਿੱਤਾ ਗਿਆ ਹੈ ।

हिंदी






