
ਰੂਪਨਗਰ 10 ਦਸੰਬਰ 2021
ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਰੂਪਨਗਰ ਸ੍ਰੀ ਰਾਜ ਕੁਮਾਰ ਖੋਸਲਾ ਜੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਝੱਲੀਆਂ ਕਲਾਂ ਵਿਖੇ ਵਿਸੇਸ ਰੂਪ ਤੇ ਪਹੁੰਚ ਕੇ ਅੰਤਰਰਾਸਟਰੀ ਸੂਟਰ ਖੁਸੀ ਸੈਣੀ ਨੂੰ 64ਵੀਆਂ ਸੀਨੀਅਰ ਨੈਸਨਲ ਸੂਟਿੰਗ ਚੈਂਪੀਅਨਸਿਪ ਦੌਰਾਨ ਮੈਡਲ ਹਾਸਿਲ ਕਰਨ ਤੇ ਸਨਮਾਨਿਤ ਕੀਤਾ।
ਹੋਰ ਪੜ੍ਹੋ :-ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਡਿਪਟੀ ਕਮਿਸ਼ਨਰ ਵੱਲੋਂ ਪੰਜਾਬ ਇਨਫੋਟੈਕ ਦੇ ਚੇਅਰਮੈਨ ਹਰਪ੍ਰੀਤ ਸੰਧੂ ਦੁਆਰਾ ਲਿਖੀ ਕੌਫੀ ਟੇਬਲ ਬੁੱਕ ‘ਸਾਡਾ ਸੋਹਣਾ ਪੰਜਾਬ’ ਲਾਂਚ
ਖੁਸੀ ਸੈਣੀ ਨੇ ਉਕਤ ਚੈਂਪੀਅਨਸਿਪ ਵਿੱਚ ਰਾਇਫਲ ਸੂਟਿੰਗ ਵਿੱਚ ਸੀਨੀਅਰ ਟੀਮ ਵਿੱਚ ਸਿਲਵਰ ਮੈਡਲ ਅਤੇ ਜੂਨੀਅਰ ਟੀਮ ਵਿੱਚ ਗੋਲਡ ਮੈਡਲ ਹਾਸਿਲ ਕਰਕੇ ਸਕੁੂਲ, ਜਿਲ੍ਹੇ ਅਤੇ ਪੰਜਾਬ ਦਾ ਨਾਂ ਰੋਸਨ ਕੀਤਾ। ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਜੀ ਨੇ ਇਸ ਮੌਕੇੇ ਤੇ ਖੁਸੀ ਸੈਣੀ ਨੂੰ ਭਵਿੱਖ ਵਿੱਚ ਹੋਰ ਪ੍ਰਾਪਤੀਆਂ ਲਈ ਸੁਭਕਾਮਨਾਵਾਂ ਦਿੱਤੀਆਂ।
ਇਸ ਤੋਂ ਇਲਾਵਾ ਉਹਨਾਂ ਸਕੂਲ ਦੇ ਪੰਜਾਬੀ ਅਧਿਆਪਕ ਸ.ਨਰਿੰਦਰ ਸਿੰਘ ਨੂੰ ਵੀ ਜਿਲ੍ਹਾ ਪੱਧਰੀ ਲਿਖਾਈ ਮੁਕਾਬਲਿਆਂ ਵਿੱਚ ਪਹਿਲਾਂ ਸਥਾਨ ਆਉਣ ਤੇ ਸਨਮਾਨਿਤ ਕੀਤਾ। ਇਸ ਮੌਕੇੇ ਤੇ ਸਕੂਲ ਦੇ ਪਿ੍ਰੰਸੀਪਲ ਸ. ਰਾਜਿੰਦਰ ਸਿੰਘ ਨੇ ਜੀ ਆਇਆਂ ਕਰਦੇ ਹੋਏੇ ਧੰਨਵਾਦ ਵੀ ਕੀਤਾ। ਇਸ ਸਨਮਾਨ ਵਿੱਚ ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਸੀ੍ਰ.ਸੁਰਿੰਦਰਪਾਲ ਸਿੰਘ , ਸ.ਗਗਨਦੀਪ ਸਿੰਘ ਡੀ.ਪੀ.ਈ., ਸੁਖਦੇਵ ਸਿੰਘ ਲੈਕਚਰਾਰ, ਸ.ਅਵਤਾਰ ਸਿੰਘ ਧਨੋਆ ਲੈਕਚਰਾਰ,ਸ.ਜਗਦੀਪ ਸਿੰਘ, ਸ੍ਰੀਮਤੀ ਪੁਸਪਿੰਦਰ ਗਰੇਵਾਲ ਲੈਕਚਰਾਰ, ਸ੍ਰੀਮਤੀ ਮਨਜੀਤ ਕੌਰ ਲੈਕਚਰਾਰ ਆਦਿ ਹਾਜਰ ਸਨ।

English





