ਕਿਨਾਰੇ ਪੱਕੇ ਕਰਨ ਲਈ 22 ਨਵੰਬਰ ਤੋਂ 27 ਦਸੰਬਰ ਤੱਕ ਬੰਦ ਰਹੇਗਾ ਸਰਹਿੰਦ ਫੀਡਰ

news makahni
news makhani

ਚੰਡੀਗੜ, 18 ਨਵੰਬਰ:

ਸਰਹਿੰਦ ਫੀਡਰ ਨਹਿਰ 22 ਨਵੰਬਰ ਤੋਂ 27 ਦਸੰਬਰ, 2021 ਤੱਕ ਬੰਦ ਰਹੇਗੀ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲ ਸਰੋਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਕਿਨਾਰੇ ਪੱਕੇ ਕਰਨ (ਰੀਲਾਈਨਿੰਗ )ਦੇ ਕੰਮਾਂ ਦੇ ਮੱਦੇਨਜ਼ਰ ਸਰਹਿੰਦ ਫੀਡਰ 22-11-2021 ਤੋਂ 27-12-2021 (ਦੋਵੇਂ ਦਿਨਾਂ ਸਮੇਤ) ਤੱਕ 36 ਦਿਨਾਂ ਲਈ ਬੰਦ ਰਹੇਗਾ।  ਮੌਸਮ ਅਤੇ ਫਸਲਾਂ ਦੀ ਸਥਿਤੀ ਨੂੰ ਦੇਖਦਿਆਂ ਵਿਭਾਗ ਨੇ ਨਹਿਰ ਦੀ ਰੀਲਾਈਨਿੰਗ ਦਾ ਕੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।