ਬਲਾਕ,ਜਿਲ੍ਹਾ,ਰਾਜ ਅਤੇ ਰਾਸ਼ਟਰੀ ਪੱਧਰ ਤੇ ਕਰਵਾਏ ਜਾਣਗੇ ਭਾਸ਼ਣ ਮੁਕਾਬਲੇ

news makahni
news makhani

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਦੇਸ਼ ਭਗਤੀ, ਰਾਸ਼ਟਰੀ ਨਿਰਮਾਣ ਵਿਸ਼ੇ ਤਹਿਤ ‘ਸਭ ਕਾ ਸਾਥ,ਸਭ ਕਾ ਵਿਸ਼ਵਾਸ,ਸਭ ਕਾ ਵਿਕਾਸ ਅਤੇ ਸਭ ਕਾ ਪਰਿਆਸ’ ਹੋਣਗੇ ਮੁਕਾਬਲਿਆਂ ਦਾ ਵਿਸ਼ਾ
ਰਾਜ ਪੱਧਰ ਦੇ ਮੁਕਾਬਲੇ ਚ ਜੇਤੂ ਨੂੰ 25000, ਉਪ ਜੇਤੂ ਨੂੰ 10000 ਅਤੇ ਤੀਸਰੇ ਨੰਬਰ ਤੇ ਆਉਣ ਵਾਲੇ ਨੂੰ 5000 ਦੀ ਰਾਸ਼ੀ ਦਿੱਤੀ ਜਾਵੇਗੀ
ਐਸ.ਏ.ਐਸ. ਨਗਰ 11 ਨਵੰਬਰ 2021
ਨਹਿਰੂ ਯੁਵਾ ਕੇਂਦਰ, ਐਸ.ਏ.ਐਸ ਨਗਰ ਵਲੋਂ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਅਤੇ ਨੌਜਵਾਨਾਂ ਨੂੰ ਸਮਾਜ ਦੇ ਵਿਕਾਸ ਕੰਮਾਂ ਵਿੱਚ ਭਾਗੀਦਾਰੀ ਬਨਾਉਣ ਹਿੱਤ ਬਲਾਕ,ਜਿਲ੍ਹਾ,ਰਾਜ ਅਤੇ ਰਾਸ਼ਟਰੀ ਪੱਧਰ ਤੇ ਭਾਸ਼ਣ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਜਿਲ੍ਹਾ ਪੱਧਰੀ ਮੁਕਾਬਲਿਆਂ ਤੋਂ ਪਹਿਲਾਂ ਬਲਾਕ ਪੱਧਰ ਦੇ ਮੁਕਾਬਲੇ ਕਰਵਾ ਕੇ ਸਕ੍ਰੀਨਿੰਗ ਕੀਤੀ ਜਾਵੇਗੀ ਤੇ ਬਲਾਕ ਪੱਧਰ ਤੇ ਪਹਿਲੇ 3 ਜੇਤੂ ਜਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈ ਸਕਣਗੇ।

ਹੋਰ ਪੜ੍ਹੋ :-ਪੀ ਐਮ-ਵਾਨੀ ਸਕੀਮ ਡਿਜੀਟਲ ਇੰਡੀਆ ਦੇ ਵਿਜ਼ਨ ਨੂੰ ਸਾਕਾਰ ਕਰਨ ਲਈ ਕਿਫਾਇਤੀ ਬਰਾਡਬੈਂਡ
ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਲਈ ਭਾਗੀਦਾਰੀ ਦੀ ਉਮਰ 1 ਅਪ੍ਰੈਲ 2021 ਨੂੰ 18 ਸਾਲ ਤੋਂ ਵੱਧ ਅਤੇ 29 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਤੇ ਭਾਗੀਦਾਰੀ ਐਸ.ਏ.ਐਸ ਨਗਰ ਜਿਲ੍ਹੇ ਦਾ ਪੱਕਾ ਵਸਨੀਕ ਹੋਣਾ ਚਾਹੀਦਾ ਹੈ। ਇਸ ਲਈ ਉਸ ਨੂੰ ਆਪਣਾ ਪੱਕਾ ਸਬੂਤ ਦੇਣਾ ਹੋਵੇਗਾ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪੱਧਰ ਦੇ ਜੇਤੂ ਨੂੰ 5000,ਉਪ ਜੇਤੂ ਨੂੰ 2000 ਅਤੇ ਤੀਸਰੇ ਨੰਬਰ ਤੇ ਰਹਿਣ ਵਾਲੇ ਨੂੰ 1000 ਦੀ ਰਾਸ਼ੀ ਦਿੱਤੀ ਜਾਵੇਗੀ। ਇਸ ਤਰ੍ਹਾਂ ਰਾਜ ਪੱਧਰ ਦੇ ਮੁਕਾਬਲੇ ਚ ਜੇਤੂ ਨੂੰ 25000, ਉਪ ਜੇਤੂ ਨੂੰ 10000 ਅਤੇ ਤੀਸਰੇ ਨੰਬਰ ਤੇ ਆਉਣ ਵਾਲੇ ਨੂੰ 5000 ਦੀ ਰਾਸ਼ੀ ਜਾਵੇਗੀ। ਰਾਸ਼ਟਰੀ ਪੱਧਰ ਦੇ ਮੁਕਾਬਲੇ ਜੋ ਕਿ ਦਿੱਲੀ ਵਿਖੇ ਕਰਵਾਏ ਜਾਣਗੇ, ਜਿਸ ਚ ਜੇਤੂ ਨੂੰ 2 ਲੱਖ ਉਪ ਜੇਤੂ ਨੂੰ 1 ਲੱਖ ਅਤੇ ਤੀਜੇ ਸਥਾਨ ਵਾਲੇ ਨੂੰ 50 ਹਜਾਰ ਦੀ ਰਾਸ਼ੀ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਮੁਕਾਬਲਿਆਂ ਦਾ ਵਿਸ਼ਾ ਦੇਸ਼ ਭਗਤੀ, ਰਾਸ਼ਟਰੀ ਨਿਰਮਾਣ ਵਿਸ਼ੇ ਤਹਿਤ ‘ਸਭ ਕਾ ਸਾਥ,ਸਭ ਕਾ ਵਿਸ਼ਵਾਸ,ਸਭ ਕਾ ਵਿਕਾਸ ਅਤੇ ਸਭ ਕਾ ਪਰਿਆਸ’ ਨੂੰ ਲਿਆ ਗਿਆ ਹੈ। ਇਹ ਭਾਸ਼ਣ ਮੁਕਾਬਲੇ 2 ਭਾਸ਼ਾਵਾਂ ਹਿੰਦੀ ਤੇ ਅੰਗਰੇਜ਼ੀ ਚ ਹੋਣਗੇ। ਅਰਜੀ ਫਾਰਮ ਨਹਿਰੂ ਯੁਵਾ ਕੇਂਦਰ ਐਸ.ਏ.ਐਸ ਨਗਰ ਦੇ ਦਫ਼ਤਰ ਵਿੱਚੋਂ 17 ਨਵੰਬਰ ਤਕ ਪ੍ਰਾਪਤ ਕਰ ਸਕਦੇ ਹਨ।