ਮੁਕਤਸਰ ਮਾਮਲੇ ਵਿਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਮਾਤਾ ਦੇ ਪੁੱਤਰ, ਧੀਆਂ ਅਤੇ ਕੇਅਰ ਟੇਕਰ ਨੂੰ ਕੀਤਾ ਤਲਬ

Chairperson of Punjab State Women Commission Mrs. Manisha Gulati

ਚੰਡੀਗੜ•, 21 ਅਗਸਤ
ਮੁਕਤਸਰ ਜ਼ਿਲ•ੇ ਦੀ  ਬਜੁਰਗ ਔਰਤ ਦੇ ਮਾਮਲੇ ਦਾ ਸੂ-ਮੋਟੋ ਨੋਟਿਸ ਲੈਂਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਮਾਤਾ ਦੇ ਦੋ ਪੁੱਤਰਾਂ, ਦੋ ਧੀਆਂ ਅਤੇ ਕੇਅਰ ਟੇਕਰ ਨੂੰ 24 ਅਗਸਤ 2020 ਨੂੰ ਨਿੱਜੀ ਪੇਸ਼ੀ ‘ਤੇ ਤਲਬ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਇਹ ਮਾਮਲਾ ਮੀਡੀਆ ਰਾਹੀਂ ਉਨ•ਾਂ ਦੇ ਧਿਆਨ ਵਿੱਚ ਆਇਆ ਸੀ।
ਆਪਣੇ ਹੁਕਮਾਂ ਵਿੱਚ ਉਨ•ਾਂ ਇਸ ਮਾਮਲੇ ਦੀ ਇਨਕੁਆਰੀ ਕਰ ਰਹੇ ਅਧਿਕਾਰੀ ਨੂੰ ਵੀ ਪੇਸ਼ ਹੋਣ ਲਈ ਕਿਹਾ ਹੈ।