-ਰਾਜਾ ਅਮਰਿੰਦਰ ਦੇ ਰਾਜ ਵਿਚ ਅਫ਼ਸਰਸ਼ਾਹੀ ਵੀ ਆਪਣੇ ਆਪ ਨੂੰ ਸਮਝਣ ਲੱਗੇ ਰਾਜੇ, ਤਾਰਨ ਤਾਰਨ ਦੇ ਐਸਐਸਪੀ ਨੇ ਆਪਣੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ‘ਆਪ’ ਵਿਧਾਇਕਾਂ ਨੂੰ ਟਿੱਚ ਜਾਣਿਆ : ‘ਆਪ’
-‘ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਦੇ ਦੋਸ਼ੀਆਂ ਅਤੇ ਉਨ੍ਹਾਂ ਦੇ ਸਰਪ੍ਰਸਤ ਕਾਂਗਰਸੀ ਨੇਤਾਵਾਂ ਖਿਲਾਫ ਕਤਲ ਕੇਸ ਦਰਜ ਕਰਨ ਲਈ’ ਆਪ ‘ਦਾ ਵਿਰੋਧ ਤੀਸਰੇ ਦਿਨ ਦਾਖਲ
-‘ਆਪ’ ਵਲੰਟੀਅਰਾਂ ਨੇ ਖ਼ਰਾਬ ਮੌਸਮ ਦੀ ਪ੍ਰਵਾਹ ਕੀਤੇ ਬਿਨਾ ਲਗਾਤਾਰ ਤੀਸਰੇ ਦਿਨ ਵੀ ਕੀਤਾ ਪ੍ਰਦਰਸ਼ਨ
ਤਰਨਤਾਰਨ 22, ਅਗਸਤ 2020
ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਦੇ ਵਿਰੋਧ ‘ਚ ‘ਆਪ’ ਵੱਲੋਂ ਕੀਤਾ ਜਾ ਰਿਹਾ ਰੋਸ ਪ੍ਰਦਰਸ਼ਨ ਤੀਸਰੇ ਦਿਨ ਵੀ ਜਾਰੀ ਰਿਹਾ ਅਤੇ ਐਸਐਸਪੀ ਤਰਨ ਤਾਰਨ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ ‘ਆਪ’ ਵਿਧਾਇਕਾਂ ਨੂੰ ਮਿਲਣ ਤੋਂ ਲਗਾਤਾਰ ਇਨਕਾਰ ਕਰ ਰਹੇ ਹਨ।
‘ਆਪ’ ਵਿਧਾਇਕਾ ਮੀਤ ਹੇਅਰ ਅਤੇ ਮਨਜੀਤ ਸਿੰਘ ਬਿਲਾਸਪੁਰ ਅੱਜ ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਆਪਣੇ ਸਾਥੀ ਵਿਧਾਇਕ ਕੁਲਤਾਰ ਸਿੰਘ ਨਾਲ ਨਾਜਾਇਜ਼ ਸ਼ਰਾਬ ਦੇ ਕਾਲੇ ਕਾਰੋਬਾਰ ਵਿਚ ਨਿੱਤਰਦੇ ਹੋਇਆਂ ਕਿਹਾ ਕਿ ਪੰਜਾਬ ਦੇ ਲੋਕ ਰਾਜਾ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਤੋਂ ਤੰਗ ਆ ਚੁੱਕੇ ਹਨ, ਕਿਉਂਕਿ ਉਹ 2017 ਦੀਆਂ ਚੋਣਾਂ ਦੌਰਾਨ ਨਸ਼ਿਆਂ ਦੇ ਖ਼ਾਤਮੇ, ਘਰ-ਘਰ ਰੁਜ਼ਗਾਰ ਮੁਹੱਈਆ ਕਰਵਾਉਣ ਸਮੇਤ ਦਰਜਨਾਂ ਵਾਅਦਿਆਂ ਨੂੰ ਪੂਰੇ ਕਰਨ ਵਿਚ ਪੂਰੀ ਤਰਾਂ ਅਸਫਲ ਰਹੀ ਹੈ।
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਇੱਕ ਸਾਂਝੇ ਬਿਆਨ ਵਿਚ ਕਿਹਾ ਕਿ ਮੁੱਖ ਮੰਤਰੀ ਆਪਣੀ ਰਾਜਸੀ ਕਾਰਜਸ਼ੈਲੀ ਨੂੰ ਤਿਆਗ ਕੇ ਲੋਕਾਂ ਦੀਆਂ ਮੁਸੀਬਤਾਂ ਦੇ ਹੱਲ ਕਰਨ ਵੱਲ ਧਿਆਨ ਦੇਣ ਨਹੀਂ ਤਾਂ 2022 ਵਿਚ ਪੰਜਾਬ ਦੇ ਲੋਕਾਂ ਨੇ ਉਸ ਨੂੰ ਸੱਚ ਮੁਚ ਸ਼ਾਹੀ ਫਾਰਮ ਵਿਚ ਹੀ ਡੱਕ ਦੇਣਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ‘ਆਪ’ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅਮਰਿੰਦਰ ਸਿੰਘ ਦੀ ਸ਼ਾਹੀ ਜੀਵਨ ਸ਼ੈਲੀ ਦਾ ਉਨ੍ਹਾਂ ਦੇ ਅਧਿਕਾਰੀਆਂ ‘ਤੇ ਵੀ ਅਸਰ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ। ਇਹ ਤੱਥ ਐਸਐਸਪੀ ਤਰਨ ਤਾਰਨ ਦੇ ਰਵੱਈਏ ਤੋਂ ਬਿਲਕੁਲ ਸਪਸ਼ਟ ਹੈ, ਜੋ ਕਈ ਵਲੰਟੀਅਰਾਂ ਦੇ ਨਾਲ ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਲੋਕ ਨੁਮਾਇੰਦੇ ਦੀ ਗੱਲ ਸੁਣਨ ਦੀ ਵੀ ਪ੍ਰਵਾਹ ਨਹੀਂ ਕਰ ਰਹੇ। ਐਸਐਸਪੀ ਦੇ ਇਸ ਲੋਕ ਤੰਤਰ ਵਿਰੋਧੀ ਰਵਈਏ ਨੇ ‘ਆਪ’ ਦੇ ਵਲੰਟੀਅਰਾਂ ਨੂੰ ਖ਼ਰਾਬ ਮੌਸਮ ਦੇ ਬਾਵਜੂਦ ਤੀਸਰੇ ਦਿਨ ਵੀ ਵਿਰੋਧ ਜਾਰੀ ਰੱਖਣ ਲਈ ਮਜਬੂਰ ਕੀਤਾ।
ਸੰਧਵਾਂ ਕਿਹਾ ਕਿ ‘ਆਪ’ ਵਲੰਟੀਅਰਾਂ ਨਾਲ ਮੁਲਾਕਾਤ ਕਰਨ ਲਈ ਐਸਐਸਪੀ ਦੀ ਝਿਜਕ ਸਪਸ਼ਟ ਤੌਰ ‘ਤੇ ਦਰਸਾਉਂਦਾ ਹੈ ਕਿ ਉਹ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਵਿਚ ਸ਼ਾਮਲ ਸ਼ਰਾਬ ਮਾਫ਼ੀਆ ਦੀ ਸਰਪ੍ਰਸਤੀ ਕਰ ਰਹੇ ਕਾਂਗਰਸੀ ਆਗੂਆਂ ਦੇ ਸਿਆਸੀ ਦਬਾਅ ਹੇਠ ਕੰਮ ਕਰ ਰਹੇ ਹਨ। ਮਾਝਾ ਖੇਤਰ ਅਤੇ ਖ਼ਾਸ ਤੌਰ ‘ਤੇ ਤਰਨਤਾਰਨ ‘ਚ ਕਈ ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਕਾਂਗਰਸੀ ਆਗੂਆਂ ਅਤੇ ਸ਼ਰਾਬ ਮਾਫ਼ੀਆ ਖ਼ਿਲਾਫ਼ ਕਤਲ ਦੇ ਕੇਸ ਦਰਜ ਕਰਨ ਦੀ ਆਪਣੀ ਮੰਗ ਨੂੰ ਦੁਹਰਾਉਂਦਿਆਂ ਕੁਲਤਾਰ ਸਿੰਘ ਨੇ ਕਿਹਾ ਕਿ ਜਨਤਾ ਦੇ ਸੇਵਕ ਹੋਣ ਦੇ ਨਾਤੇ ਐਸਐਸਪੀ ਤਰਨ ਤਾਰਨ ਨੂੰ ਰਾਜਨੀਤਿਕ ਹੁਕਮਰਾਨਾਂ ਦੇ ਹੁਕਮਾਂ ਦੀ ਪਾਲਨਾ ਕਰਨ ਦੀ ਬਜਾਏ ਜਨਤਾ ਦੀ ਆਵਾਜ਼ ਸੁਣ ਕੇ ਇਨਸਾਫ਼ ਕਰਨਾ ਚਾਹੀਦਾ ਹੈ।
ਇਸ ਮੌਕੇ ਕੁਲਦੀਪ ਸਿੰਘ ਧਾਲੀਵਾਲ, ਮਨਜਿੰਦਰ ਸਿੰਘ ਲਾਲਪੁਰਾ, ਰਣਜੀਤ ਸਿੰਘ ਚੀਮਾ, ਜਸਬੀਰ ਸਿੰਘ ਸੁਰ ਸਿੰਘ, ਗੁਰਦੇਵ ਸਿੰਘ ਲਖਣਾ, ਦਲਬੀਰ ਸਿੰਘ ਟੋਂਗ, ਲਾਲ ਜੀਤ ਸਿੰਘ ਭੁੱਲਰ, ਹਰਭਜਨ ਸਿੰਘ ਈ.ਟੀ.ਓ., ਬਲਜੀਤ ਸਿੰਘ ਖਹਿਰਾ, ਕਸ਼ਮੀਰ ਸਿੰਘ ਸੋਹਲ, ਹਰਜੀਤ ਸਿੰਘ ਸੰਧੂ, ਅਸ਼ੋਕ ਤਲਵਾੜ, ਗੁਰ ਧਿਆਨ ਸਿੰਘ ਮੁਲਤਾਨੀ, ਪੀਟਰ ਚਿਦਾ, ਸ਼ੈਰੀ ਕਲਸੀ, ਚੈਨ ਖ਼ਾਲਸਾ, ਹਰਜੀਤ ਸਿੰਘ ਬਾਬਾ ਬਕਾਲਾ, ਹਰੀ ਸਿੰਘ ਬੁੱਟਰ ਸਮੇਤ ‘ਆਪ’ ਦੇ ਕਈ ਵਲੰਟੀਅਰ ਮੌਜੂਦ ਸਨ।

English






