ਜ਼ਿਲ੍ਹਾ ਪੱਧਰੀ ਲੋਕ ਨਾਚ ਤੇ ਰੋਲ ਪਲੇਅ ਮੁਕਾਬਲੇ ਵਿੱਚ ਛਾਏ ਸਰਕਾਰੀ ਸਕੂਲ ਕੈਰੇ ਤੇ ਚੰਨਣਵਾਲ ਦੇ ਵਿਦਿਆਰਥੀ

Sorry, this news is not available in your requested language. Please see here.

ਬਰਨਾਲਾ, 16 ਸਤੰਬਰ  :- 
ਬਲਾਕ ਪੱਧਰੀ ਮੁਕਾਬਲਿਆਂ ਵਿੱਚ ਜੇਤੂ ਸਕੂਲੀ ਵਿੱਦਿਆਰਥੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਰਨਾਲਾ ਵਿਖੇ ਪ੍ਰਿੰਸੀਪਲ ਸੰਜੇ ਸਿੰਗਲਾ ਦੀ ਅਗਵਾਈ ਵਿੱਚ ਜ਼ਿਲ੍ਹਾ ਪੱਧਰੀ ਲੋਕ ਨਾਚ ਅਤੇ ਰੋਲ ਪਲੇਅ ਮੁਕਾਬਲੇ ਕਰਵਾਏ ਗਏ।
ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਵੱਲੋਂ ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ ਗਈ। ਸਰਕਾਰੀ ਹਾਈ ਸਕੂਲ, ਮਹਿਲ ਖੁਰਦ ਦੇ ਹੈਡਮਾਸਟਰ ਕੁਲਦੀਪ ਸਿੰਘ, ਲੈਕਚਰਾਰ ਨਰਿੰਦਰ ਕੌਰ, ਅਧਿਆਪਕਾ ਤੇ ਕਵਿੱਤਰੀ ਮੈਡਮ ਜਸਪ੍ਰੀਤ ਕੌਰ ਜਜਮੈਂਟ ਟੀਮ ਦੇ ਤੌਰ ‘ਤੇ ਹਾਜ਼ਰ ਹੋਏ। ਇਨ੍ਹਾਂ ਮੁਕਾਬਲਿਆਂ ਵਿੱਚ ਬਲਾਕ ਮੁਕਾਬਲੇ ਜੇਤੂ ਜ਼ਿਲ੍ਹੇ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਥੀਮ ਨਾਲ ਸੰਬਧਿਤ ਗਿੱਧਾ, ਭੰਗੜਾ, ਬੋਲੀਆਂ, ਰੋਲ ਪਲੇਅ ਕਰਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਰੋਲ ਪਲੇਅ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਕੈਰੇ ਵੱਲੋਂ ਪਹਿਲਾ, ਸਸਸਸ ਰਾਏਸਰ ਵੱਲੋਂ ਦੂਜਾ ਤੇ ਸਸਸਸ ਹਰੀਗੜ੍ਹ ਵੱਲੋਂ ਤੀਜਾ ਸਥਾਨ ਹਾਸਿਲ ਕੀਤਾ ਗਿਆ। ਲੋਕ ਨਾਚ ਮੁਕਾਬਲੇ ਵਿੱਚ ਸਸਸਸ ਚੰਨਣਵਾਲ ਵੱਲੋਂ ਪਹਿਲਾ, ਸਸਸਸ ਮਹਿਲ ਕਲਾਂ ਵੱਲੋਂ ਦੂਜਾ ਤੇ ਸਸਸਸ ਘੁੰਨਸ ਵੱਲੋਂ ਤੀਜਾ ਸਥਾਨ ਪ੍ਰਾਪਤ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਨੇ ਕਿਹਾ ਨੇ ਕਿ ਨੈਸ਼ਨਲ ਪੋਪੁਲੈਸ਼ਨ ਐਜੂਕੇਸ਼ਨ ਪ੍ਰੋਗਰਾਮ ਤਹਿਤ ਇਹ ਮੁਕਾਬਲੇ ਕਰਵਾਏ ਗਏ ਹਨ ਤੇ ਪਹਿਲੀਆਂ ਦੋ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੇ ਸਟੇਟ ਪੱਧਰੀ ਮੁਕਾਬਲੇ ਲਈ ਆਪਣੀ ਜਗ੍ਹਾ ਪੱਕੀ ਕੀਤੀ ਹੈ।
ਅੰਤ ਵਿੱਚ ਡੀਈਓ ਤੂਰ ਤੇ ਪ੍ਰਿੰਸੀਪਲ ਸੰਜੇ ਸਿੰਗਲਾ ਨੇ ਜੇਤੂ ਸਕੂਲੀ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਟੇਟ ਐਵਾਰਡੀ ਡੀਐੱਮ ਕਮਲਦੀਪ, ਡੀਐਮ ਅਮਨਿੰਦਰ ਕੁਠਾਲਾ, ਬੀਐਮ ਰਾਜੇਸ਼ ਕੁਮਾਰ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ ਹਾਜ਼ਰ ਸਨ।