ਸਿੱਧਵਾਂ ਨਹਿਰ ਉਪ ਮੰਡਲ ਲੁਧਿਆਣਾ  ਅਧੀਨ ਪੈਂਦੀ ਸਿੱਧਵਾਂ ਬ੍ਰਾਂਚ ਤੇ ‘ਚ ਮੱਛੀ ਫੜਨ ਦੀ ਬੋਲੀ ਕੱਲ੍ਹ

NEWS MAKHANI
26 ਅਕਤੂਬਰ ਨੂੰ ਹੋਣ ਵਾਲੀ ਬੋਲੀ ਕਰ ਦਿੱਤੀ ਗਈ ਸੀ ਮੁਲਤਵੀ

ਲੁਧਿਆਣਾ, 28 ਅਕਤੂਬਰ 2021

ਉਪ ਮੰਡਲ ਅਫ਼ਸਰ ਸਿੱਧਵਾਂ ਨਹਿਰ ਲੁਧਿਆਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਧਵਾਂ ਨਹਿਰ ਉਪ ਮੰਡਲ ਲੁਧਿਆਣਾ  ਅਧੀਨ ਪੈਂਦੀ ਸਿੱਧਵਾਂ ਬ੍ਰਾਂਚ ਤੇ ‘ਚ ਮੱਛੀ ਫੜਨ ਦੀ ਬੋਲੀ ਕੱਲ੍ਹ 29 ਅਕਤੂਬਰ, 2021 ਨੂੰ ਸਵੇਰੇ 11:00 ਵਜੇ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਇਹ ਬੋਲੀ ਪਹਿਲਾਂ 26 ਅਕਤੂਬਰ, 2021 ਨੂੰ ਰੱਖੀ ਗਈ ਸੀ, ਜੋ ਕਿ ਮੁਲਤਵੀ ਕਰ ਦਿੱਤੀ ਗਈ ਸੀ ਅਤੇ ਹੁਣ ਕੱਲ੍ਹ 29 ਅਕਤੂਬਰ, 2021 ਨੂੰ ਕਰਵਾਈ ਜਾਵੇਗੀ।

ਸੜਕ ਸੁਰੱਖਿਆ ਨੂੰ ਸਕੂਲਾਂ ਤੇ ਕਾਲਜਾਂ ਦੇ ਸਿਲੇਬਸ ਦਾ ਹਿੱਸਾ ਬਣਾਇਆ ਜਾਵੇਗਾ: ਟਰਾਂਸਪੋਰਟ ਮੰਤਰੀ ਰਾਜਾ ਵੜਿੰਗ

ਉਨ੍ਹਾ ਦੱਸਿਆ ਕਿ ਸਿੱਧਵਾਂ ਨਹਿਰ ਉਪਮੰਡਲਅਧੀਨ ਪੈਂਦੀ ਬ੍ਰਾਂਚ ਨਹਿਰ ‘ਤੇ ਹਰ ਸਾਲ ਮੱਛੀ ਫੜਨ ‘ਤੇ ਨਿਲਾਮੀ ਬੋਲੀ ਕੀਤੀ ਜਾਂਦੀ ਹੈ। ਇਹ ਬੋਲੀ 29 ਅਕਤੂਬਰ, 2021 ਨੂੰ ਉਪ ਮੰਡਲ ਦਫ਼ਤਰ ਸਿੱਧਵਾਂ ਨਹਿਰ ਉਪ ਮੰਡਲ ਲੁਧਿਆਣਾ ਵਿੱਚ ਕਾਰਜ਼ਕਾਰੀ ਇੰਜੀਨੀਅਰ ਸਿੱਧਵਾਂ ਨਹਿਰ  ਵੱਲੋਂ ਗਠਿਤ ਕੀਤੀ ਗਈ ਕਮੇਟੀ ਦੀ ਹਾਜ਼ਰੀ ਵਿੱਚ ਕੀਤੀ ਜਾਵੇਗੀ ਅਤੇ ਇਸ ਦੀ ਦੀ ਮਿਆਦ 01-11-2021 ਤੋਂ 31-10-2022 ਤੱਕ ਹੋਵੇਗੀ।

ਉਪ ਮੰਡਲ ਅਫ਼ਸਰ ਨੇ ਸਾਖਾ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਸਿੱਧਵਾਂ ਮੇਨ ਬ੍ਰਾਂਚ,  ਬੁਰਜੀ 2,000 ਤੋਂ 2,38,000 ਤੱਕ ਹੈ।
ਬੋਲੀ ਦੀਆਂ ਸ਼ਰਤਾਂ ਸਬੰਧੀ ਉਨ੍ਹਾਂ ਦੱਸਿਆ ਕਿ ਬੋਲੀ ਮਨਜੂਰ ਕਰਨ ਦਾ ਅਧਿਕਾਰ ਕਾਰਜਕਾਰੀ ਇੰਜੀਨੀਅਰ ਸਿੱਧਵਾਂ ਨਹਿਰ ਮੰਡਲ, ਲੁਧਿਆਣਾ ਕੋਲ ਹੈ, ਸਫਲ ਬੋਲੀਕਾਰ ਤੇ ਬੋਲੀ ਦੀ ਰਕਮ ਮੌਕੇ ‘ਤੇ ਹੀ ਜਮ੍ਹਾ ਕਰਵਾ ਲਈ ਜਾਵੇਗੀ, ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਬੋਲੀ ਰੱਦ ਸਮਝੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬੋਲੀ ਉਪਰੋਕਤ ਰੀਚਾ ਅਨੁਸਾਰ ਹੋਵੇਗੀ ਅਤੇ ਸਫਲ ਬੋਲੀਕਾਰ ਨੂੰ ਆਪਣੀ ਸਫਲ ਬੋਲੀ ਤੇ ਲਈ ਰੀਚ ਵਿੱਚੋਂ ਹੀ ਮੱਛੀਆਂ ਫੜਨ ਦਾ ਅਧਿਕਾਰ ਹੋਵੇਗਾ। ਉਨ੍ਹਾਂ ਕਿਹਾ ਕਿ ਮਹੀਨਾ ਜੁਲਾਈ ਅਤੇ ਅਗਸਤ ਵਿੱਚ ਮੱਛੀ ਫੜਨ ਦੀ ਮਨਾਹੀ ਹੈ। ਬੋਲੀਕਾਰ ਨੂੰ ਮੱਛੀ ਫੜਨ ਲਈ ਜਹਿਰੀਲੀ ਦਵਾਈ ਜਾਂ ਬਿਜਲੀ ਦਾ ਕਰੰਟ ਵਰਤਣ ਦੀ ਮਨਾਹੀ ਹੋਵੇਗੀ। ਬੋਲੀਕਾਰ ਮੱਛੀ ਫੜਨ ਸਮੇਂਨਹਿਰ/ਬਰਾਂਚ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਏਗਾ ਅਤੇ ਨਾ ਹੀ ਮਨਾਹੀ ਵਾਲੇ ਏਰੀਏ ਵਿੱਚ ਮੱਛੀ ਫੜੇਗਾ। ਬੋਲੀ ਵਾਲੇ ਦਿਨ ਜੇਕਰ ਛੁੱਟੀ ਹੋ ਜਾਂਦੀ ਹੈ ਤਾਂ ਬੋਲੀ ਅਗਲੇ ਕੰਮ ਵਾਲੇ ਦਿਨ ਹੋਵੇਗੀ।

ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਜਾਰੀ ਕੋਵਿਡ-19 ਸਬੰਧੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਅਤੇ ਬੋਲੀਕਾਰ ਆਪਣੇ ਨਾਲ ਆਪਣੇ ਅਸਲ ਆਈ.ਡੀ. ਪਰੂਫ ਅਤੇ ਉਸ ਦੀ ਕਾਪੀ ਨਾਲ ਲੈ ਕੇ ਆਉਣ।