ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਟੈਕ ਸਟਾਰਟਅੱਪ ਕੰਨੈਕਟ ਸਮਾਗਮ ਦਾ ਆਯੋਜਨ

Sorry, this news is not available in your requested language. Please see here.

 
ਐਸ.ਏ.ਐਸ ਨਗਰ 7 ਫਰਵਰੀ :- 

ਪੰਜਾਬ ਰਾਜ ਸਾਇੰਸ ਅਤੇ ਤਕਨਾਲੋਜੀ ਕੌਂਸਲ (ਪੀ ਐਸ ਸੀ ਐਸ ਟੀ) ਵੱਲੋਂ ਸਟਾਰਟਅੱਪ ਦੇ ਵਿਚਾਰਾਂ ਨੂੰ ਉਤਸ਼ਾਹਿਤ ਕਰਨ ਅਤੇ ਵਿਦਿਆਰਥੀਆਂ ਨੂੰ ਸਰਕਾਰ ਦੁਆਰਾ ਵਿਕਸਤ ਕੀਤੇ ਗਏ ਸਪਾਂਸਰਡ ਈਕੋ ਸਿਸਟਮ ਦੀ ਭੂਮਿਕਾ ਬਾਰੇ ਜਾਗਰੂਕ ਕਰਨ ਲਈ ਇੱਕ ਸਟਾਰਟਅੱਪ ਸਮਾਗਮ ਦਾ ਆਯੋਜਨ ਕਰਵਾਇਆ ਗਿਆ।
ਇਸ ਦੀ ਜਾਣਕਾਰੀ ਦਿੰਦੇ ਹੋਏ (ਪੀ ਐਸ ਸੀ ਐਸ ਟੀ) ਦੇ ਬੁਲਾਰੇ ਨੇ ਦਸਿਆ ਕਿ ਇਹ ਸਮਾਗਮ ਐਲ ਐਮ ਥਾਪਰ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼, ਡੇਰਾ ਬੱਸੀ ਵਿਖੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਐਸ.ਏ.ਐਸ. ਨਗਰ ਦੇ ਸਹਿਯੋਗ ਨਾਲ ਕਰਵਾਇਆ ਗਿਆ। ਬੁਲਾਰੇ ਅਨੁਸਾਰ ਸਟਾਰਟਅਪ ਚੈਲੇਂਜ ਦਾ ਉਦੇਸ਼ ਉਭਰਦੇ ਉੱਦਮੀਆਂ ਨੂੰ ਸਲਾਹ ਦੇਣ ਅਤੇ ਉਹਨਾਂ ਨੂੰ ਸੰਭਾਲਣ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਹੈ। ਇਨਕਿਊਬੇਸ਼ਨ ਸੈਂਟਰ ਵੱਖ-ਵੱਖ ਸੈਕਟਰਾਂ ਵਿੱਚ ਸਹਿ-ਕਾਰਜ ਕਰਨ ਵਾਲੀਆਂ ਥਾਵਾਂ, ਸੀਡ ਮਨੀ, ਅਤੇ ਸਲਾਹ ਦੇਣ ਵਰਗੀਆਂ ਸਹੂਲਤਾਂ ਪ੍ਰਦਾਨ ਕਰਦੇ ਹਨ। ਦੋ ਸ਼੍ਰੇਣੀਆਂ (ਵਿਦਿਆਰਥੀਆਂ ਅਤੇ ਓਪਨ ਸ਼੍ਰੇਣੀ ਲਈ) ਦੇ ਤਹਿਤ ਨਵੀਨਤਾਕਾਰੀ ਕਾਰੋਬਾਰੀ ਵਿਚਾਰਾਂ ਲਈ ਸਟਾਰਟਅਪ ਚੈਲੇਂਜ ਤਹਿਤ ਅਰਜ਼ੀਆਂ ਮੰਗੀਆਂ ਗਈਆਂ ਹਨ। ਇੱਛੁਕ ਉਮੀਦਵਾਰ ਆਪਣੀਆਂ ਅਰਜ਼ੀਆਂ https://bit.ly/WhatAnIdeaMohali ‘ਤੇ  15 ਫਰਵਰੀ  ਤੱਕ ਜਮ੍ਹਾਂ ਕਰਵਾ ਸਕਦੇ ਹਨ। ਇਸ ਮਕਸਦ ਲਈ ਵੱਖਰੇ ਤੌਰ ‘ਤੇ ਕਿਊ ਆਰ ਕੋਡ ਵੀ ਜਾਰੀ ਕੀਤਾ ਗਿਆ ਹੈ।
ਇਸ ਸਮਾਗਮ ਵਿੱਚ ਡਾ. ਦਪਿੰਦਰ ਬਖਸ਼ੀ, ਪੀ.ਐੱਸ.ਸੀ.ਐੱਸ.ਟੀ., ਸ਼੍ਰੀਮਤੀ ਮੀਨਾਕਸ਼ੀ ਗੋਇਲ, ਡਿਪਟੀ ਡਾਇਰੈਕਟਰ ਡੀ.ਬੀ.ਈ.ਈ., ਸ਼੍ਰੀਮਤੀ ਸੁਖਅਮਨ ਬਾਠ  ਡੀ.ਬੀ.ਈ.ਈ., ਐਸ.ਏ.ਐਸ. ਨਗਰ, ਸ਼੍ਰੀਮਤੀ ਨੀਤਿਕਾ ਖੁਰਾਣਾ, ਚੰਡੀਗੜ੍ਹ ਏਂਜਲ ਨਿਵੇਸ਼ਕ ਅਤੇ ਹੋਰ ਮਹਿਲਾ ਉੱਦਮੀਆਂ ਵੱਲੋਂ ਪ੍ਰਾਰਥੀਆਂ ਨੂੰ ਉਤਸ਼ਾਹਿਤ ਕੀਤਾ ਗਿਆ।