
ਬਟਾਲਾ 6 ਜਨਵਰੀ 2022
ਅੱਜ “ਦਿ ਐਸੋਸੀਏਸ਼ਨ ਆਫ ਪ੍ਰਿੰਟਰਜ਼” (ਰਜਿ:) ਬਟਾਲਾ ਦੇ ਅਹੁਦੇਦਾਰ-2021-22 ਵਲੋਂ ਬਟਾਲਾ ਕਲੱਬ ਵਿਖੇ ਸਨਮਾਨਤ ਸਮਾਰੋਹ ਆਯੋਜਨ ਕੀਤਾ ਗਿਆ ।ਜਿਸ ਵਿਚ ਇੰਟਰਨੈਸ਼ਨਲ ਪਿੰ੍ਰਟਰਜ਼ ਇੰਡਸਟਰੀ ਦੇ ਪ੍ਰਧਾਨ ਕਮਲ ਚੌਪੜਾ ਦੇ ਨਾਲ “ਆਲ ਇੰਡੀਆ ਫੈਡਰੇਸ਼ਨ ਆਫ ਮਾਸਟਰ ਪਿੰ੍ਰਟਰਜ਼” ਨਵੀ ਦਿੱਲੀ ਦੀ ਨਵ-ਨਿਯੁਕਤ ਟੀਮ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਪੀ. ਚੰਦਰ ਚੇਨੇਈ, ਜਨਰਲ ਸਕੱਤਰ-ਸੀ. ਰਵਿੰਦਰ ਰੈਡੀ ਹੈਦਰਾਬਾਦ, ਤਾਲਮੇਲ ਸਕੱਤਰ-ਨਿਿਤਨ ਨਾਰੂਲਾ ਨਵੀਂ ਦਿੱਲੀ, ਜ਼ੋਨ- ਨਾਰਥ ਮੀਤ ਪ੍ਰਧਾਨ ਤਰੁਨ ਅਨੇਜਾ ਨਵੀਂ ਦਿੱਲੀ, ਸਾਬਕਾ ਰਾਸ਼ਟਰੀ ਪ੍ਰਧਾਨ-ਸੁਭਾਸ ਚੰਦਰ ਨਵੀਂ ਦਿੱਲੀ, ਸਾਬਕਾ ਮੀਤ ਪ੍ਰਧਾਨ ਨਾਰਥ ਅਸ਼ਵਨੀ ਗੁਪਤਾ ਦਾ ਇਤਿਹਾਸਕ ਸ਼ਹਿਰ ਬਟਾਲਾ ਵਿਖੇ ਪਹਿਲੀ-ਵਾਰ ਪਹੁੰਚਣ ਤੇ ਫੁੱਲਾਂ ਦੇ ਗੁਲਦਸਤੇ ਭੇਟ ਕਰ ਕੇ ਸਵਾਗਤ ਕੀਤਾ ।
ਹੋਰ ਪੜ੍ਹੋ :-ਭਾਸ਼ਾ ਕੌਸ਼ਲ ਨਿਪੁੰਨ ਮੁਹਿੰਮ ਵਿੱਚ ਵਿਦਿਆਰਥੀਆਂ ਨੂੰ ਮਿਲੇਗਾ ‘ਸਟਾਰ‘ ਦਰਜਾ
ਇਸ ਮੌਕੇ ਵੱਖ ਵੱਖ ਬੁਲਾਰਿਆਂ ਵਲੋ ਪਿੰ੍ਰਟਿੰਗ ਵਿਚ ਕਾਮਯਾਬ ਹੋਣ ਦੇ ਤਜੁਰਬੇ ਸਾਂਝੇ ਕਰਦੇ ਹੋਏ ਦਸਿਆ ਕਿ ਡਿਜ਼ੀਟਲ ਟੈਕਨੋਲਜ਼ੀ ਦੇ ਨਾਲ ਕੰਮ ਕਰਨ ਦੇ ਨਵੇਂ ਢੰਗ ਤਰੀਕਿਆਂ ਦੇ ਨਾਲ ਪ੍ਰੀ ਪ੍ਰੈਸ ਨੂੰ ਮਜਬੂਤ ਕੀਤਾ ਜਾਵੇ । ਉਹਨਾਂ ਨੇ ਪਿੰ੍ਰਟਿੰਗ ਕਾਰੋਬਾਰੀਆਂ ਲਈ ਮਦਦਗਾਰ, ਨਵੀਆਂ ਐਪਸ ਬਾਰੇ ਜਾਣਕਾਰੀ ਦਿੱਤੀ ।
ਆਖਰ ਵਿਚ ਨਵੇਂ ਵਰੇ੍ਹ 2022 ਦਾ ਕਲੈਡਰ ਜਾਰੀ ਕਰਨ ਉਪਰੰਤ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਤੇ ਸਿਰਪਾਉ ਨਾਲ ਸਨਮਾਨਤ ਕੀਤਾ ਗਿਆ ।
ਇਸ ਮੌਕੇ ਪ੍ਰਧਾਨ ਬਰਿੰਦਰ ਸਿੰਘ, ਸਕੱਤਰ ਈਸ਼ੂ ਮਲਹੋਤਰਾ, ਖਜਾਨਚੀ ਵਿਕਾਸ ਸ਼ਰਮਾਂ, ਅਨੂਜ ਮਹਾਜਨ, ਸੁਰਿੰਦਰ ਕੁਮਾਰ ਕਾਦੀਆਂ, ਭੂਸ਼ਨ ਬਜਾਜ, ਸਰਬਜੀਤ ਸਿੰਘ, ਹਰਦੀਪ ਸਿੰਘ ਭਾਟੀਆ ਤੇ ਹਰਬਖਸ਼ ਸਿੰਘ ਮੋਜੂਦ ਸਨ ।

English





