ਇਨੋਵੇਸ਼ਨ ਅਤੇ ਇੰਟਰਪਨਿਓਰਸ਼ਿਪ ਸੈਂਟਰ ਦੇ ਐਗਜੈਕਟਿਵ ਕਮੇਟੀ ਮੈਂਬਰਾਂ ਦੀ ਪਹਿਲੀ ਮੀਟਿੰਗ ਹੋਈ

Sorry, this news is not available in your requested language. Please see here.

ਨੌਜਵਾਨ ਦੇ ਨਵੇਂ ਬਿਜਨਸ ਆਈਡੀਆਜ਼ ਨੂੰ ਡਿਵੈਲਪ ਕਰਨ, ਵੱਡੇ ਪੱਧਰ ’ਤੇ ਲਿਜਾਣ ਅਤੇ ਕਾਮਯਾਬ ਕਰਨ ਵਿੱਚ ਕੀਤੀ ਜਾਵੇਗੀ ਪੂਰੀ ਮਦਦ – ਡਿਪਟੀ ਕਮਿਸ਼ਨਰ

ਗੁਰਦਾਸਪੁਰ, 18 ਅਕਤੂਬਰ :- ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਵਿਖੇ ਬਣਾਏ ਜਾ ਰਹੇ ਇਨੋਵੇਸ਼ਨ ਅਤੇ ਇੰਟਰਪਨਿਓਰਸ਼ਿਪ ਸੈਂਟਰ ਦੇ ਐਗਜੈਕਟਿਵ ਕਮੇਟੀ ਮੈਂਬਰਾਂ ਦੀ ਪਹਿਲੀ ਮੀਟਿੰਗ ਅੱਜ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਇਨੋਵੇਸ਼ਨ ਅਤੇ ਇੰਟਰਪਨਿਓਰਸ਼ਿਪ ਸੈਂਟਰ (ਇਨਕੂਬੇਸ਼ਨ ਸੈਂਟਰ) ਦੀ ਸ਼ੁਰੂਆਤ ਕਰਨ ਅਤੇ ਇਸ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਉੱਪਰ ਵਿਸਥਾਰ ਵਿੱਚ ਚਰਚਾ ਕੀਤੀ ਗਈ।

ਮੀਟਿੰਗ ਵਿੱਚ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਦੇ ਵਾਈਸ ਚਾਂਸਲਰ ਡਾ. ਸੁਸ਼ੀਲ ਮਿੱਤਲ, ਡਾ. ਸਤਨਾਮ ਸਿੰਘ ਨਿੱਜਰ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ, ਡਾ. ਸਰਬਜੀਤ ਸਿੰਘ ਸਿੱਧੂ ਡੀਨ ਯੂਨੀਵਰਸਿਟੀ, ਜੀ.ਐੱਮ. ਇੰਡਸਟਰੀ ਸੁਖਪਾਲ ਸਿੰਘ, ਡਾ. ਵਿਪਨ ਸੋਹਪਾਲ, ਡਾ. ਮੋਹਿਤ ਮਰਵਾਹਾ, ਡਾ. ਮੋਹਤ ਮਹਾਜਨ, ਚਾਂਦ ਠਾਕੁਰ ਮੈਨੇਜਰ ਸਕਿੱਲ ਡਿਵੈਲਪਮੈਂਟ, ਉਦਯੋਗਪਤੀ ਪਰਮਿੰਦਰ ਸਿੰਘ, ਪ੍ਰਨਵ ਗੋਇਲ ਰਾਸ਼ਟਰੀਯ ਇੰਡਸਟਰੀ ਬਟਾਲਾ, ਅਲੋਕ ਜੈਨ ਬਾਇਓ ਐਨਰਜੀ, ਡਾ. ਰਜੀਵ ਬੇਦੀ ਰਜਿਸਟਰਾਰ ਯੂਨੀਵਰਸਿਟੀ ਸਮੇਤ ਹੋਰ ਵੀ ਮੈਂਬਰ ਸ਼ਾਮਲ ਹੋਏ।

ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਵਿਖੇ ਇਨੋਵੇਸ਼ਨ ਅਤੇ ਇੰਟਰਪਨਿਓਰਸ਼ਿਪ ਸੈਂਟਰ ਤਿਆਰ ਹੋ ਚੁੱਕਾ ਹੈ ਜਿਸਨੂੰ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵਿੱਚ ਨੌਜਵਾਨ ਲੜਕੇ-ਲੜਕੀਆਂ ਆਪਣੇ ਨਵੇਂ-ਨਵੇਂ ਬਿਜਨਸ ਆਈਡੀਆ ਲੈ ਕੇ ਆਉਣਗੇ ਅਤੇ ਉਨ੍ਹਾਂ ਆਈਡੀਆਜ਼ ਨੂੰ ਡਿਵੈਲਪ ਕਰਨ, ਵੱਡੇ ਪੱਧਰ ’ਤੇ ਲਿਜਾਣ ਅਤੇ ਕਾਮਯਾਬ ਕਰਨ ਵਿੱਚ ਪੂਰੀ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਤਿੰਨ ਨਵੀਆਂ ਪ੍ਰਪੋਜਲ ਲਈਆਂ ਜਾਣਗੀਆਂ ਅਤੇ ਉਨ੍ਹਾਂ ਨੂੰ ਕਾਮਯਾਬ ਕਰਨ ਲਈ ਨੌਜਵਾਨਾਂ ਦੀ ਮਦਦ ਕੀਤੀ ਜਾਵੇਗੀ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਇਹ ਸੈਂੇਟਰ ਬਹੁਤ ਵੱਡਾ ਬਣੇਗਾ ਅਤੇ ਇਥੇ ਬਹੁਤ ਵੱਡੇ ਆਈਡੀਆਜ਼ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ ਜੋ ਸਾਡੇ ਜ਼ਿਲ੍ਹੇ ਦੀ ਤਰੱਕੀ ਵਿੱਚ ਸਹਾਈ ਹੋਣਗੇ। ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨਾਂ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈ ਅਤੇ ਅਜਿਹੇ ਉਪਰਾਲੇ ਨੌਜਵਾਨਾਂ ਨੂੰ ਆਪਣੇ ਆਪ ਨੂੰ ਸਾਬਤ ਕਰਨ ਅਤੇ ਅੱਗੇ ਵੱਧਣ ਵਿੱਚ ਸਹਾਈ ਹੋਣਗੇ।

ਇਸ ਮੌਕੇ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਦੇ ਵਾਈਸ ਚਾਂਸਲਰ ਡਾ. ਸੁਸ਼ੀਲ ਮਿੱਤਲ ਨੇ ਇੰਨਕੂਬੇਸ਼ਨ ਸੈਂਟਰ ਸ਼ੁਰੂ ਹੋਣ ’ਤੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੈਂਟਰ ਵਿੱਚ ਕੋਈ ਵੀ ਨੌਜਵਾਨ  ਆਪਣੇ ਆਈਡੀਆਜ਼ ਨੂੰ ਪਰੂਵ/ਟਰਾਇਲ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨੌਜਵਾਨ ਆਪਣੀ ਪ੍ਰਤੀਭਾ ਨੂੰ ਸਾਬਤ ਕਰ ਸਕਣਗੇ ਅਤੇ ਨੌਜਵਾਨਾਂ ਦੇ ਨਵੇਂ ਆਈਡੀਆਜ਼ ਉਨ੍ਹਾਂ ਨੂੰ ਕਾਮਯਾਬ ਭਵਿੱਖ ਵੱਲ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਸ ਇਨੋਵੇਸ਼ਨ ਅਤੇ ਇੰਟਰਪਨਿਓਰਸ਼ਿਪ ਸੈਂਟਰ (ਇਨਕੂਬੇਸ਼ਨ ਸੈਂਟਰ) ਨਾਲ ਜੋੜਿਆ ਜਾਵੇਗਾ।

ਮੀਟਿੰਗ ਵਿੱਚ ਹਾਜ਼ਰ ਐਗਜਕਟਿਵ ਕਮੇਟੀ ਮੈਂਬਰਾਂ ਅਤੇ ਹੋਰ ਮੈਂਬਰਾਂ ਨੇ ਵੀ ਇਨੋਵੇਸ਼ਨ ਅਤੇ ਇੰਟਰਪਨਿਓਰਸ਼ਿਪ ਸੈਂਟਰ (ਇਨਕੂਬੇਸ਼ਨ ਸੈਂਟਰ) ਦੀ ਬੇਹਤਰੀ ਲਈ ਆਪਣੇ ਕੀਮਤੀ ਸੁਝਾਅ ਦਿੱਤੇ।  

 

ਹੋਰ ਪੜ੍ਹੋ :- ਨਵੰਬਰ ਮਹੀਨਾ ਲੜੀਵਾਰ ਸਮਾਗਮਾਂ ਰਾਹੀਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਰਹੇਗਾ: ਮੀਤ ਹੇਅਰ