ਰੂਪਨਗਰ, 05 ਦਸੰਬਰ: ਸਰਕਾਰੀ ਸੀਨੀ.ਸੈਕੇ. ਸਮਾਰਟ ਸਕੂਲ ਘਨੌਲੀ ਵਿਖੇ ਅੰਡਰ-14 ਵਰਗ ਦੀਆਂ ਲੜਕੀਆਂ ਨੇ ਜੋ ਕਿ 66 ਵੀਂ ਪੰਜਾਬ ਰਾਜ ਸਕੂਲ ਖੇਡਾਂ 2022 – 2023 ਤਹਿਤ ਫੁੱਟਬਾਲ ਦੇ ਸੂਬਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਆਈਆਂ ਹਨ। ਉਨ੍ਹਾਂ ਦਾ ਸਕੂਲ ਪੁੱਜਣ ‘ਤੇ ਵਿਸ਼ੇਸ਼ ਸਨਮਾਨ ਕੀਤਾ।
ਇਸ ਸੰਬੰਧੀ ਜਾਣਕਾਰੀ ਦਿੰਦਿਆ ਹੋਇਆ ਸਰਕਾਰੀ ਸੀਨੀ.ਸੈਕੇ. ਸਮਾਰਟ ਸਕੂਲ ਘਨੌਲੀ ਪ੍ਰਿੰਸੀਪਲ ਮੈਡਮ ਇੰਦੂ ਨੇ ਦੱਸਿਆ ਕਿ ਇਹ ਸੂਬਾ ਪੱਧਰੀ ਮੁਕਾਬਲੇ ਬਟਾਲਾ ਦੇ ਸਰਕਾਰੀ ਆਈ.ਟੀ.ਆਈ ਦੇ ਖੇਡ ਮੈਦਾਨ ਵਿਖੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਦੌਰਾਨ ਰੂਪਨਗਰ ਦੀਆਂ ਅੰਡਰ-14 ਵਰਗ ਦੀਆਂ ਲੜਕੀਆਂ ਨੇ ਪਹਿਲਾ ਸਥਾਨ ਹਾਸਲ ਕਰਕੇ ਇੱਕ ਨਵਾਂ ਇਤਿਹਾਸ ਰਚਿਆਂ ਇਸ ਮੁਕਾਬਲੇ ਵਿੱਚ ਰੂਪਨਗਰ ਦੀ ਟੀਮ ‘ਚ ਸਰਕਾਰੀ ਸੀਨੀ.ਸੈਕੇ. ਸਮਾਰਟ ਸਕੂਲ ਘਨੌਲੀ ਦੀਆਂ 12 ਲੜਕੀਆਂ ਸ਼ਾਮਲ ਸਨ।
ਇਸ ਮੌਕੇ ਡੀ.ਐਮ ਖੇਡਾਂ ਸ. ਬਲਜਿੰਦਰ ਸਿੰਘ, ਸ਼ਿਵਾਲਿਕ ਸਕੂਲ ਰੂਪਨਗਰ ਤੋਂ ਸ. ਹਰਜਿੰਦਰ ਸਿੰਘ ਪੀਟੀਆਈ ਸ. ਬਲਵੀਰ ਸਿੰਘ, ਰਜਿੰਦਰ ਕੌਰ, ਮਨਪ੍ਰੀਤ ਸਿੰਘ, ਹਰਕੀਰਤ ਕੌਰ, ਰਾਜਵਿੰਦਰ ਕੌਰ, ਗੁਰਜੀਤ ਸਿੰਘ, ਹਰਵਿੰਦਰ ਕੌਰ, ਬਲਜਿੰਦਰ ਕੌਰ, ਮਨਜੀਤ ਕੌਰ, ਮੈਡਮ ਸੀਮਾ, ਦਲਜੀਤ ਕੌਰ, ਅੰਕਿਤਾ ਸ਼ਰਮਾ, ਪਰਮਵੀਰ ਸਿੰਘ, ਹੇਮਰਾਜ, ਅਮਰਜੀਤ ਸਿੰਘ, ਜਤਨ ਸਿੰਘ ਅਤੇ ਸਕੂਲ ਸਟਾਫ ਹਾਜ਼ਰ ਸਨ।

हिंदी






