ਰੂਪਨਗਰ, 6 ਮਈ 2022
ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋ ਜਮੀਨਦੋਜ਼ ਪਾਣੀ ਦੇ ਹੇਠਾਂ ਡਿਗ ਰਹੇ ਪੱਧਰ ਨੂੰ ਰੋਕਣ ਵੱਲ ਰਾਜ ਵਿੱਚ ਬੜੀ ਸਿੱਦਤ ਨਾਲ ਉਪਰਾਲਾ ਅਰੰਭਿਆ ਹੈ ਜਿਸ ਵਿੱਚ ਸਾਉਣੀ 2022 ਦੌਰਾਨ ਕੱਦੂ ਨਾਲ ਬੀਜੇ ਝੌਨੇ ਦੀ ਫਸਲ ਹੇਠ ਰਕਬਾ ਘਟਾਉਣ ਦਾ ਟੀਚਾ ਮਿੱਥਿਆ ਹੈ ਜਿਸ ਵਿੱਚ ਝੋਨੇ ਦੀ ਸਿੱਧੀ ਬਿਜਾਈ, ਮੱਕੀ ਦੀ ਫਸਲ ਅਤੇ ਨਰਮੇ ਦੀ ਫਸਲ, ਦਾਲਾਂ ਅਤੇ ਤੇਲ ਬੀਜ ਫਸਲਾਂ ਨੂੰ ਉਤਸਾਹਿਤ ਕੀਤਾ ਜਾਣਾ ਤਾਂ ਜੋ ਜਮੀਨ ਦੋਜ ਪਾਣੀ ਦੀ ਘੱਟ ਲਾਗਤ ਨਾਲ ਇਹਨਾ ਫਸਲਾਂ ਨੂੰ ਪਾਇਆ ਜਾ ਸਕੇ।
ਹੋਰ ਪੜ੍ਹੋ :-ਸਿਹਤ ਵਿਭਾਗ ਵਲੋਂ “ਲੂ” ਤੋਂ ਬਚਾਅ ਸਬੰਧੀ ਐਡਵਾਇਜਰੀ ਜਾਰੀ
ਡਾ ਮਨਜੀਤ ਸਿੰਘ, ਮੁੱਖ ਖੇਤੀਬਾੜੀ ਅਫਸਰ, ਰੂਪਨਗਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਸ ਸਾਲ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਸਰਕਾਰ ਵਲੋ 1500/- ਰੁਪਏ ਪ੍ਰਤੀ ਏਕੜ ਦੀ ਸਹਾਇਤਾ ਦਿੱਤੀ ਜਾਵੇਗੀ। ਝੋਨੇ ਦੀ ਸਿੱਧੀ ਬਿਜਾਈ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਬਿਜਾਈ ਕੀਤੀ ਜਾਵੇ। ਹਲਕੀਆਂ(ਰੇਤਲੀ ਅਤੇ ਮੈਰਾ ਰੇਤਲੀ) ਜਮੀਨਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਨਾ ਕੀਤੀ ਜਾਵੇ।
ਉਨਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ -ਜਿਹੜੇ ਕਿਸਾਨ ਝੋਨਾ ਲਗਾਉਣਾ ਚਾਹੁੰਦੇ ਹਨ ਉਹ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਨਾਲ ਹੀ ਲਗਾਉਣ ਕਿਉਂਕਿ ਇਸ ਨਾਲ ਲਗਭਗ 25% ਪਾਣੀ ਦੀ ਘੱਟ ਵਰਤੋਂ ਹੁੰਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਝੋਨੇ ਦੀਆਂ ਬਦਲਵੀਆਂ ਫਸਲਾਂ ਮੱਕੀ ਅਤੇ ਨਰਮੇ ਨੂੰ ਵੀ ਫਸਲੀ ਵਿਭਿੰਨਤਾ ਲਿਆਉਣ ਲਈ ਵੱਧ ਤੋਂ ਵੱਧ ਰਕਬਾ ਇਨ੍ਹਾਂ ਫਸਲਾਂ ਹੇਠ ਲਿਆਂਦਾ ਜਾਵੇ।
ਉਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਨਰਮੇ ਦੀ ਫਸਲ ਨੁੰ ਉਤਸ਼ਾਹਿਤ ਕਰਨ ਲਈ ਅੱਧੇ ਅੱਧੇ ਏਕੜ ਦੇ ਪ੍ਰਦਰਸ਼ਨੀ ਪਲਾਂਟ ਬਿਜਵਾਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਵੱਲੋਂ ਨਰਮੇ ਦਾ ਆਰ.ਸੀ.ਐਚ 773 ਹਾਈਬ੍ਰਿਡ ਹਰ ਬਲਾਕ ਵਿੱਚ ਘੱਟੋ ਘੱਟ 10-10 ਪ੍ਰਦਰਸ਼ਨੀ ਪਲਾਂਟ ਬਿਜਵਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਰਮੇ ਦੀ ਫਸਲ ਦੀ ਬਿਜਾਈ ਦਾ ਢੁੱਕਵਾਂ ਸਮਾਂ 01 ਅਪ੍ਰੈਲ ਤੋਂ 15 ਮਈ ਦਾ ਹੈ, ਜੋ ਚੱਲ ਰਿਹਾ ਹੈ। ਇਸ ਸਮੇਂ ਦੌਰਾਨ ਬੀਜੀ ਗਈ ਫਸਲ ਕਾਫੀ ਵਧੀਆ ਝਾੜ ਦਿੰਦੀ ਹੈ। ਇਛੁੱਕ ਕਿਸਾਨਾਂ ਨੁੰ ਖੇਤੀਬਾੜੀ ਵਿਭਾਗ ਰੂਪਨਗਰ ਨਾਲ ਰਾਬਤਾ ਕਾਇਮ ਕਰਨ ਦੀ ਅਪੀਲ ਕੀਤੀ ਜਾਂਦੀ ਹੈ।

हिंदी






