ਬੇਕਰੀ ਪ੍ਰੋਸੈਸਿੰਗ ਸਬੰਧੀ ਵਿਸ਼ੇ ਤੇ ਔਰਤਾਂ ਨੂੰ ਮੁਹੱਈਆ ਕਰਵਾਈ ਗਈ ਸਿਖਲਾਈ

ਫਾਜ਼ਿਲਕਾ, 7 ਫਰਵਰੀ :- 

ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਅਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਔਰਤਾਂ ਨੂੰ ਬੇਕਰੀ ਪ੍ਰੋਸੈਸਿੰਗ ਵਿਸ਼ੇ ਤੇ ਸਿਖਲਾਈ ਮੁਹੱਈਆ ਕਰਵਾਈ ਗਈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਖੇਤੀਬਾੜੀ ਅਫਸਰ ਸ੍ਰੀ ਸਰਵਣ ਸਿੰਘ ਨੇ ਕੀਤਾ।

ਉਨ੍ਹਾਂ ਦੱਸਿਆ ਕਿ ਪੇਂਡੂ ਖੇਤਰ ਦੀ ਔਰਤਾਂ ਨੂੰ ਵਿਸ਼ੇਸ਼ ਤਵਜੋਂ ਦਿੰਦਿਆਂ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਖਲਾਈ ਦੌਰਾਨ ਮਹਿਲਾਵਾਂ ਨੂੰ ਕੇਕ, ਕੂਕੀਜ਼ ਅਤੇ ਪੈਟਿਜ ਆਦਿ ਬਣਾਉਣ ਦੀ ਟਰੇਨਿੰਗ ਦਿੱਤੀ ਗਈ।ਇਸ ਟਰੇਨਿੰਗ ਕਰਵਾਉਣ ਦਾ ਮੁੱਖ ਮੰਤਵ ਮਹਿਲਾਵਾਂ ਨੂੰ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ।ਇਸ ਤੋਂ ਇਲਾਵਾ ਟਰੇਨਿੰਗ ਦੌਰਾਨ ਦੁੱਧ ਨਾਲ ਬਣਨ ਵਾਲੇ ਉਤਪਾਦ ਅਤੇ ਡੇਅਰੀ ਦੇ ਕੰਮ ਨਾਲ ਜੋੜਨ ਲਈ ਵੇਰਕਾ ਪਲਾਟ ਵਿਖੇ ਵਿਜਿਟ ਕਰਵਾਈ ਗਈ।

ਉਨ੍ਹਾਂ ਦੱਸਿਆ ਕਿ ਸਿਖਲਾਈ ਕਰਵਾਉਣ ਦਾ ਮੰਤਵ ਔਰਤਾਂ ਨੂੰ ਸਵੈ-ਰੋਜਗਾਰ ਦੇ ਕਾਬਲ ਬਣਾਉਦਿਆਂ ਆਪਣੇ ਪੈਰਾਂ *ਤੇ ਖੜ੍ਹਾ ਕਰਨਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਸਿਖਲਾਈ ਹਾਸਲ ਕਰਕੇ ਆਪਣੇ ਪਰਿਵਾਰ ਦਾ ਸਹਾਰਾ ਬਣਦਿਆਂ ਘਰ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਵਿਚ ਯੋਗਦਾਨ ਪਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਰੋਜਗਾਰ ਦੇ ਨਾਲ-ਨਾਲ ਸਵੈ ਰੋਜਗਾਰ ਦੇ ਵਧ ਤੋਂ ਵੱਧ ਮੌਕੇ ਪੈਦਾ ਕਰਨ ਲਈ ਸਮੇਂ-ਸਮੇਂ *ਤੇ ਸਕਿਲ ਕੋਰਸ ਚਲਾਏ ਜਾ ਰਹੇ ਹਨ ਤਾਂ ਜੋ ਨੌਜਵਾਨ ਪੀੜ੍ਹੀ ਬੇਰੋਜਗਾਰ ਨਾ ਹੋਵੇ।

ਇਸ ਮੌਕੇ ਖੇਤੀਬਾੜੀ ਵਿਭਾਗ ਤੋਂ ਇਲਾਵਾ ਪੰਜਾਬ ਰਾਜ ਅਜੀਵਿਕਾ ਮਿਸ਼ਨ ਮੈਡਮ ਨਵਨੀਤ ਤੇ ਹੋਰ ਸਟਾਫ ਮੌਜੂਦ ਸੀ।

ਹੋਰ ਪੜੋ :- ਬੇਸਹਾਰਾ ਜਾਨਵਰਾਂ ਨੂੰ ਗਊਸ਼ਾਲਾ ਭੇਜਣ ਦੀ ਅਬੋਹਰ ਵਿਖੇ ਵੀ ਹੋਈ ਸ਼ੁਰੂਆਤ