ਮੋਹਾਲੀ, 29 ਮਈ 2021
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ.ਐਫ.ਪੀ.ਆਈ) ਦੇ ਦੋ ਕੈਡਿਟਾਂ ਨੇ ਅੱਜ ਆਰਮਡ ਫੋਰਸਿਜ਼ ਵਿੱਚ ਅਧਿਕਾਰੀ ਵਜੋਂ ਆਪਣਾ ਕਮਿਸ਼ਨ ਹਾਸਲ ਕੀਤਾ। ਇਸ ਦੇ ਨਾਲ, ਅਫਸਰਾਂ ਦੇ ਤੌਰ ‘ਤੇ ਕਮਿਸ਼ਨਰ ਪ੍ਰਾਪਤ ਕਰਨ ਵਾਲੇ ਏ.ਐਫ.ਪੀ.ਆਈ ਕੈਡਿਟਾਂ ਦੀ ਕੁੱਲ ਸੰਖਿਆ 71 ਤੱਕ ਪਹੁੰਚ ਗਈ ਹੈ। ਇਹ ਗਿਣਤੀ 12 ਜੂਨ ਨੂੰ ਆਈ.ਐੱਮ.ਏ. ਪਾਸਿੰਗ ਆਊਟ ਪਰੇਡ ਆਯੋਜਤ ਹੋਣ ‘ਤੇ ਹੋਰ ਵਧਣ ਦੀ ਉਮੀਦ ਹੈ।
ਜੈਂਟਲਮੈਨ ਕੈਡੇਟ ਬਰਜੋਤ ਸਿੰਘ ਢਿੱਲੋਂ 111 ਐਸਐਸਸੀ ਕੋਰਸ ਦੀ ਸਿਖਲਾਈ ਪੂਰੀ ਕਰਨ ‘ਤੇ ਆਫ਼ਿਸਰਜ਼ ਟ੍ਰੇਨਿੰਗ ਅਕੈਡਮੀ ਚੇਨਈ ਤੋਂ ਪਾਸ ਹੋਏ। ਬਰਜੋਤ ਪਹਿਲੇ ਏ.ਐਫ.ਪੀ.ਆਈ ਕੋਰਸ ਦੇ ਹਿੱਸੇ ਵਜੋਂ 2011 ਵਿੱਚ ਏ.ਐਫ.ਪੀ.ਆਈ ਵਿੱਚ ਸ਼ਾਮਲ ਹੋਇਆ। ਉਹ ਪਟਿਆਲੇ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਸ. ਕੁਲਦੀਪ ਸਿੰਘ ਇਕ ਟੈਕਨੀਸ਼ੀਅਨ ਹਨ ਅਤੇ ਮਾਤਾ ਸ੍ਰੀਮਤੀ ਗੁਰਪ੍ਰੀਤ ਕੌਰ ਸਰਕਾਰੀ ਸਕੂਲ ਵਿਚ ਅਧਿਆਪਿਕਾ ਹਨ। ਉਸ ਦੀਆਂ ਦੋ ਭੈਣਾਂ ਹਨ। ਪਾਸਿੰਗ ਆਊਟ ਪਰੇਡ ਦੀ ਸਮੀਖਿਆ ਉੱਤਰ ਕਮਾਂਡ ਸੈਨਾ ਦੇ ਕਮਾਂਡਰ ਲੈਫਟੀਨੈਂਟ ਜਨਰਲ ਵਾਈ.ਕੇ. ਜੋਸ਼ੀ ਨੇ ਕੀਤੀ।
ਕੈਡਿਟ ਵਿਸ਼ਵਜੀਤ ਸਿੰਘ 2015 ਵਿੱਚ ਪੰਜਵੇਂ ਏ.ਐਫ.ਪੀ.ਆਈ ਕੋਰਸ ਦੇ ਹਿੱਸੇ ਵਜੋਂ ਏਐਫਪੀਆਈ ਵਿੱਚ ਸ਼ਾਮਲ ਹੋਇਆ ਸੀ। ਏ.ਐਫ.ਪੀ.ਆਈ ਵਿੱਚ ਆਪਣੀ ਸਿਖਲਾਈ ਪੂਰੀ ਕਰਨ ਤੋਂ ਬਾਅਦ ਉਹ 138 ਐਨਡੀਏ ਕੋਰਸ ਦੇ ਹਿੱਸੇ ਵਜੋਂ ਨੈਸ਼ਨਲ ਡੀਫੈਂਸ ਅਕੈਡਮੀ ਵਿੱਚ ਸ਼ਾਮਲ ਹੋਇਆ। ਇਸ ਉਪਰੰਤ ਉਹ ਸਿਖਲਾਈ ਦੇ ਇਕ ਅੰਤਮ ਸਾਲ ਲਈ ਇੰਡੀਅਨ ਨੇਵਲ ਅਕੈਡਮੀ, ਅਜ਼ੀਮਲਾ ਗਿਆ। ਉਸ ਦੇ ਪਿਤਾ ਸ. ਵਿਕਰਮ ਸਿੰਘ ਇਕ ਹੋਟਲੀਅਰ ਹਨ ਅਤੇ ਮਾਤਾ ਸ੍ਰੀਮਤੀ ਮਨ ਮਹਿੰਦਰ ਇਕ ਘਰੇਲੂ ਸੁਹਾਣੀ ਹਨ। ਉਸ ਦੇ ਦਾਦਾ ਮਰਹੂਮ ਲੈਫਟੀਨੈਂਟ ਜਨਰਲ ਗੁਰਿੰਦਰ ਸਿੰਘ ਉੱਤਰੀ ਕਮਾਂਡ ਦੇ ਸਾਬਕਾ ਆਰਮੀ ਕਮਾਂਡਰ ਸਨ। ਪਰੇਡ ਦੀ ਸਮੀਖਿਆ ਵਾਈਸ ਐਡਮਿਰਲ ਅਜੇਂਦਰ ਬਹਾਦਰ ਸਿੰਘ, ਫਲੈਗ ਅਫਸਰ ਕਮਾਂਡਿੰਗ ਇਨ ਚੀਫ ਈਸਟਰਨ ਨੇਵਲ ਕਮਾਂਡ ਦੁਆਰਾ ਕੀਤੀ ਗਈ।
140 ਵੇਂ ਐਨਡੀਏ ਕੋਰਸ ਦੀ ਪਾਸਿੰਗ ਆਊਟ ਪਰੇਡ ਖੜਕਵਾਸਲਾ ਵਿਖੇ ਹੋਈ। ਪਰੇਡ ਦੀ ਸਮੀਖਿਆ ਚੀਫ ਆਫ਼ ਨੇਵਲ ਸਟਾਫ ਐਡਮਿਰਲ ਕਰਮਬੀਰ ਸਿੰਘ ਨੇ ਕੀਤੀ। ਇਥੋਂ ਏ.ਐਫ.ਪੀ.ਆਈ ਦੇ ਲਗਭਗ 16 ਕੈਡਿਟ ਆਪਣੀ ਸਿਖਲਾਈ ਪੂਰਾ ਕਰਨ ‘ਤੇ ਐਨਡੀਏ ਤੋਂ ਪਾਸ ਹੋ ਗਏ। ਉਹ ਹਥਿਆਰਬੰਦ ਸੈਨਾਵਾਂ ਵਿਚ ਅਧਿਕਾਰੀ ਨਿਯੁਕਤ ਹੋਣ ਤੋਂ ਪਹਿਲਾਂ ਸਬੰਧਤ ਸਰਵਿਸ ਅਕਾਦਮੀਆਂ ਵਿਚ ਇਕ ਸਾਲ ਦੀ ਸਿਖਲਾਈ ਕਰਨਗੇ।
ਹੁਣ ਤੱਕ 162 ਏ.ਐਫ.ਪੀ.ਆਈ ਕੈਡਿਟ ਪਹਿਲੇ ਅੱਠ ਕੋਰਸਾਂ ਵਿੱਚੋਂ ਐਨਡੀਏ ਅਤੇ ਹੋਰ ਸਰਵਿਸ ਅਕਾਦਮੀਆਂ ਵਿੱਚ ਸ਼ਾਮਲ ਹੋਏ ਹਨ। ਇਨ੍ਹਾਂ ਵਿਚੋਂ 71 ਅਧਿਕਾਰੀ ਬਣ ਗਏ ਹਨ ਅਤੇ ਬਾਕੀ ਸਿਖਲਾਈ ਅਧੀਨ ਹਨ।
ਇਸ ਸਮੇਂ ਏ.ਐਫ.ਪੀ.ਆਈ ਵਿਖੇ ਤਿੰਨ ਕੋਰਸ ਚੱਲ ਰਹੇ ਹਨ। 9ਵੀਂ ਏ.ਐਫ.ਪੀ.ਆਈ ਕੋਰਸ ਦੇ ਕੈਡਿਟ 12 ਵੀਂ ਕਲਾਸ ਵਿੱਚ ਹਨ ਅਤੇ ਅੰਤਮ ਬੋਰਡ ਪ੍ਰੀਖਿਆਵਾਂ ਦਾ ਇੰਤਜ਼ਾਰ ਕਰ ਰਹੇ ਹਨ ਜਿਸ ਸਬੰਧੀ ਤਰੀਕਾਂ ਨੂੰ ਜਲਦ ਹੀ ਅੰਤਮ ਰੂਪ ਦਿੱਤੇ ਜਾਣ ਦੀ ਉਮੀਦ ਹੈ। 10ਵੇਂ ਏ.ਐਫ.ਪੀ.ਆਈ ਕੋਰਸ ਦੇ ਕੈਡਿਟ 12 ਵੀਂ ਕਲਾਸ ਵਿਚ ਪੜ੍ਹ ਰਹੇ ਹਨ ਅਤੇ ਹੁਣ ਉਹ ਇਸ ਸਾਲ ਸਤੰਬਰ ਵਿਚ ਹੋਣ ਵਾਲੀ ਐਨਡੀਏ ਦਾਖਲਾ ਪ੍ਰੀਖਿਆ ਦੀ ਤਿਆਰੀ ਵਿਚ ਰੁੱਝੇ ਹੋਏ ਹਨ। 11ਵੇ ਏ.ਐਫ.ਪੀ.ਆਈ ਕੋਰਸ ਦੇ ਹਿੱਸੇ ਵਜੋਂ 42 ਲੜਕਿਆਂ ਦੀ ਚੋਣ ਕੀਤੀ ਗਈ ਹੈ ਜਿਸ ਸਬੰਧੀ 24 ਮਈ ਤੋਂ ਸਿਖਲਾਈ ਸ਼ੁਰੂ ਕੀਤੀ ਜਾ ਚੁੱਕੀ ਹੈ। ਕੋਵਿਡ 19 ਪਾਬੰਦੀਆਂ ਦੇ ਕਾਰਨ ਸਾਰੀ ਸਿਖਲਾਈ ਆਨਲਾਈਨ ਕੀਤੀ ਜਾ ਰਹੀ ਹੈ।
ਕੋਵਿਡ-19 ਕਾਰਨ ਜਨਵਰੀ 2020 ਤੋਂ ਮਈ 2021 ਦੀ ਮਿਆਦ ਵਿਚ ਆਮ ਸਿਖਲਾਈ ਵਿੱਚ ਰੁਕਾਵਟ ਦੇ ਬਾਵਜੂਦ, ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ ਦੇ ਲਗਭਗ 28 ਕੈਡਿਟ ਐਨ.ਡੀ.ਏ. / ਹੋਰ ਸਰਵਿਸ ਅਕਾਦਮੀਆਂ ਵਿਚ ਸ਼ਾਮਲ ਹੋਏ ਹਨ।
Home ਪੰਜਾਬ ਐਸ.ਏ.ਐਸ. ਨਗਰ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟ ਅਧਿਕਾਰੀਆਂ ਵਜੋਂ ਨਿਯੁਕਤ ਐਨਡੀਏ ਤੋਂ...

English






