‘ਹਰ ਘਰ ਝੰਡਾ’ ਮੁਹਿੰਮ ਦੇ ਅਧੀਨ ਨੌਰਥ ਜੌਨ ਕਲਚਰ ਸੈਂਟਰ ਪਟਿਆਲਾ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਬਲਾਕ ਜ਼ੀਰਾ ਦੇ ਵਿੱਚ ਇੱਕ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ

Sorry, this news is not available in your requested language. Please see here.

ਫਿਰੋਜਪੁਰ 04 ਅਗਸਤ 2022

ਅੱਜ ਮਿਤੀ 04 ਅਗਸਤ, 2022 ਨੂੰ ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਦੇ ਮੌਕੇ ’ਤੇ ਅੰਮ੍ਰਿਤ ਮਹਾਂਉਤਸਵ ਤਹਿਤ ‘ਹਰ ਘਰ ਝੰਡਾ’ ਮੁਹਿੰਮ ਦੇ ਅਧੀਨ ਨੌਰਥ ਜੌਨ ਕਲਚਰ ਸੈਂਟਰ ਪਟਿਆਲਾ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਬਲਾਕ ਜ਼ੀਰਾ ਦੇ ਵਿੱਚ ਇੱਕ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਕੋਆਰਡੀਨੇਟਰ ਡਾ. ਜਗਦੀਪ ਸਿੰਘ ਸੰਧੂ, ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਿਰੋਜ਼ਪੁਰ ਨੇ ਦੱਸਿਆ ਕਿ ਇਸ ਮੌਕੇ ’ਤੇ ਲੋਕਧਾਰਾ ਦੀਆਂ ਵੱਖ-ਵੱਖ ਵੰਨਗੀਆਂ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ। ਭੰਡਾਂ ਦੀ ਪੇਸ਼ਕਾਰੀ ਜੌਨ ਅਤੇ ਉਸ ਦੇ ਸਾਥੀਆਂ ਵੱਲੋਂ ਬਹੁਤ ਹੀ ਹਾਸ-ਰਸ ਭਰਪੂਰ ਸੀ। ਇਸ ਤੋਂ ਬਾਅਦ ਸ਼ਮਸ਼ੇਰ ਜ਼ੀਰਾ ਜੀ ਦੀ ਨਿਰਦੇਸ਼ਨਾ ਅਧੀਨ ਨਾਟਕ ‘ਵਾਪਸੀ’ ਖੇਡਿਆ ਗਿਆ ਜੋ ਕਿ ਨਸ਼ਿਆਂ ਤੋਂ ਜਾਗਰੂਕ ਹੋਣ ਲਈ ਪ੍ਰੇਰਿਤ ਕਰਦਾ ਸੀ। ਕਵੀਸ਼ਰੀ ਜੱਥਾ ਜਗਸੀਰ ਢੱਡਾ ਵੱਲੋਂ ਰਵਾਇਤੀ ਰੰਗਤ ਵਿੱਚ ਬਹੁਤ ਸ਼ਾਨਦਾਰ ਢੰਗ ਨਾਲ ਕਵੀਸ਼ਰੀ ਰਾਹੀਂ ਸਰੋਤਿਆਂ ਨੂੰ ਮੰਤਰ ਮੁਗਧ  ਕੀਤਾ  ਅਤੇ ਉਨ੍ਹਾਂ ਨੇ ਹਾਸ-ਰਸ ਭਰਪੂਰ ਤਰੀਕੇ ਨਾਲ ਵਿਦਿਆਰਥੀਆਂ ਦਾ ਹੌਂਸਲਾ ਵਧਾਇਆ ਤੇ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਕੀਤਾ। ਸਮਾਗਮ ਦੇ ਅੰਤ ਵਿੱਚ ਕਲਿਆਣਾਂ ਵਾਲੇ ਬਾਬਿਆਂ ਵੱਲੋਂ ਮਲਵਈ ਗਿੱਧਾ ਜੋ ਕਿ ਸਾਡਾ ਵਿਰਾਸਤੀ ਲੋਕ-ਨਾਚ ਹੈ, ਦੀ ਜਬਰਦਸਤ ਪੇਸ਼ਕਾਰੀ ਕੀਤੀ। ਇਹ ਸਾਰੀਆਂ ਹੀ ਵੰਨਗੀਆਂ ਬੇ-ਹੱਦ ਰੌਚਕ ਅਤੇ ਦਿਲਚਸਪੀ ਭਰਪੂਰ ਸਨ। ਉੱਤਰੀ ਭਾਰਤ ਸੱਭਿਆਚਾਰਕ ਕੇਂਦਰ ਪਟਿਆਲਾ ਵੱਲੋਂ ਇਹ ਇੱਕ ਬੇ-ਹੱਦ ਰੌਚਕ ਤੇ ਦਿਲਚਸਪ ਸਮਾਗਮ ਸੀ ਜਿਸ ਵਿੱਚ ‘ਹਰ ਘਰ ਝੰਡਾ ਮੁਹਿੰਮ’ ਤਹਿਤ ਲੋਕਾਂ ਨੂੰ ਆਪਣੇ-ਆਪਣੇ ਘਰਾਂ ਵਿੱਚ ਝੰਡੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਆਜ਼ਾਦੀ ਦੇ ਜਸ਼ਨਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਸੁਨੇਹਾ ਦਿੱਤਾ ਗਿਆ। ਇਸ ਮੌਕੇ ’ਤੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਰਾਕੇਸ਼ ਸ਼ਰਮਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਪੇਸ਼ਕਾਰੀ ਕਰਨ ਵਾਲੀਆਂ ਟੀਮਾਂ ਨੂੰ ਮੁਬਾਰਕਬਾਦ ਦਿੱਤੀ। ਮੰਚ ਸੰਚਾਲਨ ਵਜੋਂ ਸ. ਗੁਰਪ੍ਰੀਤ ਸਿੰਘ ਵੱਲੋਂ ਵੀ ਆਪਣਾ ਅਹਿਮ ਰੋਲ ਨਿਭਾਇਆ ਗਿਆ।

 

ਹੋਰ ਪੜ੍ਹੋ :- 13 ਤੋਂ 15 ਅਗਸਤ ਤੱਕ ਸਾਰੇ ਲੋਕ ਆਪਣੇ ਘਰਾਂ ਤੇ ਲਹਿਰਾਉਣ ਤਿਰੰਗਾ-ਡਿਪਟੀ ਕਮਿਸ਼ਨਰ