ਵਿਜੀਲੈਂਸ ਨੇ ਪਿਛਲੇ ਤਿੰਨ ਮਹੀਨਿਆਂ ਦੌਰਾਨ 12 ਰਿਸ਼ਵਤ ਦੇ ਕੇਸਾਂ ਵਿੱਚ 7 ਰਿਸ਼ਵਤਖੋਰ ਕਰਮਚਾਰੀਆਂ ਤੇ 8 ਪ੍ਰਾਈਵੇਟ ਵਿਅਕਤੀਆਂ ਨੂੰ ਕੀਤਾ ਕਾਬੂ

ਚੰਡੀਗੜ੍ਹ, 2 4 ਜੂਨਰਾਜ ਵਿਜੀਲੈਂਸ ਿਓਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਮਾਰਚਅਪ੍ਰੈਲ ਅਤੇ ਮਈ ਮਹੀਨਿਆਂ ਦੌਰਾਨ ਵੱਖਵੱਖ ਤਰਾਂ ਦੇ 12 ਕੇਸਾਂ ਵਿੱਚ 7 ਕਰਮਚਾਰੀਆਂ ਅਤੇ 8 ਪ੍ਰਾਈਵੇਟ ਵਿਅਕਤੀਆਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਜਿਸ ਵਿੱਚ 2 ਪੁਲਿਸ ਮੁਲਾਜਮਇੱਕ ਮਾਲ ਕਰਮਚਾਰੀ ਅਤੇ 4 ਹੋਰ ਵਿਭਾਗਾਂ ਤੋਂ ਸ਼ਾਮਲ ਹਨ। ਉਸ ਤੋਂ ਇਲਾਵਾ ਉਨ੍ਹਾਂ ਵਿਅਕਤੀਆਂ ਵਿਰੁੱਧ ਸੱਤ ਮਾਮਲੇ ਦਰਜ ਕੀਤੇ ਗਏ ਹਨ ਜੋ ਕੋਵਿਡ –19 ਦੇ ਪ੍ਰਸਾਰ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾਨਿਰਦੇਸ਼ਾਂ ਦੀ ਉਲੰਘਣਾ ਕਰ ਰਹੇ ਸਨ।

ਇਹ ਪ੍ਰਗਟਾਵਾ ਕਰਦਿਆਂ ਮੁੱਖ ਡਾਇਰੈਕਟਰਕਮ.ਡੀ.ਜੀ.ਪੀਵਿਜੀਲੈਂਸ ਿਓਰੋ ਸ੍ਰੀ ਬੀ. ਕੇਉੱਪਲ ਨੇ ਕਿਹਾ ਕਿ ਿਓਰੋ ਨੇ ਇਸ ਸਮੇਂ ਦੌਰਾਨ ਜਨਤਕ ਸੇਵਕਾਂ ਅਤੇ ਹੋਰਾਂ ਵਿਅਕਤੀਆਂ ਵਿੱਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਿਓਰੋ ਨੇ ਪਿਛਲੇ ਤਿੰਨ ਮਹੀਨਿਆਂ ਵਿੱਚ ਵੱਖਵੱਖ ਵਿਸ਼ੇਸ਼ ਅਦਾਲਤਾਂ ਵਿੱਚ 9 ਵਿਜੀਲੈਂਸ ਕੇਸਾਂ ਦੇ ਚਲਾਨ ਪੇਸ਼ ਕੀਤੇ ਹਨ। ਇਸ ਸਮੇਂ ਦੌਰਾਨ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਪੂਰੀ ਤਰ੍ਹਾਂ ਜਾਂਚ ਕਰਨ ਲਈ ਸੱਤ ਵਿਜੀਲੈਂਸ ਪੜਤਾਲਾਂ ਵੀ ਦਰਜ ਕੀਤੀਆਂ ਗਈਆਂ ਅਤੇ ਵਿਜੀਲੈਂਸ ਜਾਂਚ ਦੇ ਅਧਾਰ ਤੇ ਇੱਕ ਮੁਕੱਦਮਾ ਵੀ ਦਰਜ ਕੀਤਾ ਗਿਆ।

ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਅਦਾਲਤਾਂ ਨੇ ਿਓਰੋ ਦੁਆਰਾ ਦਾਇਰ ਕੀਤੇ ਗਏ ਦੋ ਰਿਸ਼ਵਤ ਦੇ ਕੇਸਾਂ ਦਾ ਫੈਸਲਾ ਕੀਤਾ ਜਿਸ ਵਿੱਚ ਕਸ਼ਮੀਰ ਸਿੰਘਸਾਬਕਾ ਸੱਕਤਰਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਪਿੰਡ ਲਾਲੇਆਣਾਜ਼ਿਲ੍ਹਾ ਬਠਿੰਡਾ ਨੂੰ ਵਧੀਕ ਸੈਸ਼ਨ ਜੱਜ ਬਠਿੰਡਾ ਵੱਲੋਂ 4 ਸਾਲ ਕੈਦ ਅਤੇ 10,000 ਰੁਪਏ ਦੇ ਜੁਰਮਾਨੇ ਦੀ ਸਜਾ ਸੁਣਾਈ ਹੈ। ਇਸੇ ਤਰਾਂ ਇੱਕ ਹੋਰ ਕੇਸ ਵਿੱਚਹਰਬੰਸ ਲਾਲਕਾਨੂੰਗੋਮਾਲ ਹਲਕਾ ਜੰਡਿਆਣਾਐਸ ਬੀ ਐਸ ਨਗਰ ਜ਼ਿਲ੍ਹੇ ਨੂੰ ਐਡੀਸ਼ਨਲ ਸੈਸ਼ਨ ਜੱਜ ਐਸ.ਬੀ.ਐਸ.ਨਗਰ ਵੱਲੋਂ 4 ਸਾਲ ਕੈਦ ਅਤੇ 50,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ।

ਵਿਜੀਲੈਂਸ ਦੇ ਮੁਖੀ ਉੱਪਲ ਨੇ ਅੱਗੇ ਕਿਹਾ ਕਿ ਵਿਜੀਲੈਂਸ ਿਓਰੋ ਦੇ ਅਧਿਕਾਰੀਆਂ ਨੂੰ ਕੈਮਿਸਟਾਂ ਦੀਆਂ ਦੁਕਾਨਾਂਖਾਣ ਦੀਆਂ ਦੁਕਾਨਾਂ ਅਤੇ ਐਲ.ਪੀ.ਜੀਵਿਤਰਕਾਂ ਤੇ ਸਖਤ ਨਜ਼ਰ ਰੱਖਣ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਕੋਵਿਡ –19 ਲਾਕਡਾਉਨ ਦੌਰਾਨ ਜ਼ਰੂਰੀ ਵਸਤਾਂ ਦੀ ਗੁਣਵੱਤਾਮਾਤਰਾ ਅਤੇ ਕੀਮਤਾਂ ਦੀ ਜਾਂਚ ਕੀਤੀ ਜਾ ਸਕੇ। ਉਸਨੇ ਅੱਗੇ ਕਿਹਾ ਕਿ ਿਓਰੋ ਨੇ ਇੱਕ ਵਿਸ਼ੇਸ਼ ਚੈਕਿੰਗ ਦੌਰਾਨ ਘੁਲਿਆਣੀ ਗੈਸ ਕਪੂਰਥਲਾ ਦੇ ਮਾਲਕ ਵਿਨੈ ਘੁਲਿਆਣੀ ਅਤੇ ਉਸਦੇ ਸਹਾਇਕ ਖ਼ਿਲਾਫ਼ ਖਪਤਕਾਰਾਂ ਨੂੰ ਘੱਟ ਗੈਸ ਵਾਲੇ 17 ਸਿਲੰਡਰਾਂ ਦੀ ਸਪਲਾਈ ਕਰਨ ਦੇ ਦੋਸ਼ ਵਿੱਚ ਥਾਣਾ ਸਿਟੀ ਕਪੂਰਥਲਾ ਵਿਖੇ ਜ਼ਰੂਰੀ ਵਸਤਾਂ ਐਕਟ ਤਹਿਤ ਕੇਸ ਦਰਜ ਕਰਵਾਇਆ ਹੈ।

ਇਸ ਤੋਂ ਇਲਾਵਾ ਵਿਜੀਲੈਂਸ ਿਓਰੋ ਨੇ ਇੰਡਸ ਫਾਰਮੇਸੀ ਐਸ..ਐਸ.ਨਗਰ ਵਿਖੇ ਵੀ ਵਿਸ਼ੇਸ਼ ਚੈਕਿੰਗ ਕੀਤੀ ਹੈ ਅਤੇ ਦੁਕਾਨ ਮਾਲਕ ਦਿਨੇਸ਼ ਕੁਮਾਰ ਖ਼ਿਲਾਫ਼ ਮਹਿੰਗੇ ਭਾਅ ਤੇ ਮਾਸਕ ਅਤੇ ਸੈਨੀਟਾਈਜ਼ਰ ਵੇਚਣ ਲਈ 188 ਆਈਪੀਸੀ ਤਹਿਤ ਕੇਸ ਦਰਜ ਕਰਵਾਇਆ ਹੈ।