ਖ਼ਵਾਹਿਸ਼ਾਂ ਦੀ ਉਡਾਨ ਤਹਿਤ ਵੈਬੀਨਾਰ

Sorry, this news is not available in your requested language. Please see here.

ਬਰਨਾਲਾ, 7 ਸਤੰਬਰ :-  

ਮਿਸ਼ਨ ਖ਼ਵਾਹਿਸ਼ਾਂ ਦੀ ਉਡਾਨ ਤਹਿਤ ਆਨਲਾਈਨ ਵੈਬੀਨਾਰ ਕਰਾਇਆ ਗਿਆ। ਇਸ ਮੌਕੇ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਓਰੋ ਪੁੱਜੇ ਨੌਜਵਾਨਾਂ ਨੂੰ ਸਿਵਲ ਸੇਵਾਵਾਂ ਪ੍ਰੀਖਿਆਵਾਂ ਦੀ ਤਿਆਰੀ ਦੇ ਨੁਕਤਿਆਂ ਬਾਰੇ ਦੱਸਿਆ ਗਿਆ।  ਜ਼ਿਲਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਬਰਨਾਲਾ ਗੁਰਤੇਜ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਆਨਲਾਈਨ ਵੈਬੀਨਾਰ ਵਿੱਚ ਪ੍ਰਾਰਥੀਆਂ ਨੂੰ ਸਿਵਲ ਸੇਵਾਵਾਂ ਬਾਰੇ ਦੱਸਿਆ ਗਿਆ ਤਾਂ ਜੋ ਇਸ ਕਿੱਤੇ ਸਬੰਧੀ ਭਰਪੂਰ ਜਾਣਕਾਰੀ ਹਾਸਿਲ ਕਰਕੇ ਰੋਜ਼ਗਾਰ ਵੱਲ ਵੱਧ ਸਕਣ। ਉਨਾਂ ਕਿਹਾ ਕਿ ਇਸ ਵੈਬੀਨਾਰ ਵਿੱਚ ਲਗਭਗ 100 ਪ੍ਰਾਰਥੀਆਂ ਵੱਲੋਂ ਬਿਊਰੋ ਵਿਖੇ ਪਹੁੰਚ ਕੇ ਹਿੱਸਾ ਲਿਆ ਗਿਆ।

 

ਹੋਰ ਪੜ੍ਹੋ :- ਖੇਤੀਬਾੜੀ ਵਿਭਾਗ ਨੇ ਪਿੰਡ ਬਰਸਟ ਵਿਖੇ ਲਗਾਇਆ ਕਿਸਾਨ ਸਿਖਲਾਈ ਕੈਂਪ